Uncategorized
9 ਕੈਨੇਡੀਅਨ ਨਾਗਰਿਕਾਂ ਦੇ ਦਾਖਲੇ ‘ਤੇ ਲਾਈ ਪਾਬੰਦੀ, ਰੂਸ ਵੱਲੋਂ ਲਿਆ ਗਿਆ ਵੱਡਾ ਫੈਸਲਾ
ਕੈਨੇਡੀਅਨ ਸਰਕਾਰ ਵੱਲੋਂ 24 ਮਾਰਚ, 2021 ਨੂੰ ਲਗਾਈਆਂ ਗੈਰ ਕਾਨੂੰਨੀ ਪਾਬੰਦੀਆਂ ਦੇ ਜਵਾਬ ਵਿਚ ਰੂਸ ਨੇ ਸ਼ਖ਼ਤ ਫ਼ੈਸਲਾ ਲਿਆ ਹੈ। ਰੂਸ ਦੇ ਨਾਗਰਿਕਾਂ ਅਤੇ ਕਥਿਤ ਤੌਰ ‘ਤੇ ਰੂਸੀ ਨਾਗਰਿਕ ਅਲੈਕਸੀ ਨਾਵਲਨੀ ਨੂੰ ਸਤਾਉਣ ਦੇ ਬਹਾਨੇ ਤਹਿਤ ਲਗਾਈਆਂ ਗਈਆਂ ਨਾਜਾਇਜ਼ ਪਾਬੰਦੀਆਂ ਦੇ ਜਵਾਬ ਵਿਚ, ਰੂਸ ਨੇ ਕੈਨੇਡੀਅਨ ਨਾਗਰਿਕਾਂ ਦੇ ਦੇਸ਼ ਵਿਚ ਦਾਖਲੇ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਨੇਡੀਅਨ ਨਾਗਰਿਕਤਾ ਰੱਖਣ ਵਾਲੇ ਹੇਠ ਲਿਖੇ ਵਿਅਕਤੀਆਂ ਲਈ ਇਹ ਪਾਬੰਦੀ ਇੱਕ ਅਣਮਿੱਥੇ ਸਮੇਂ ਲਈ ਹੈ। ਪਾਬੰਦੀਸ਼ੁਦਾ ਨਾਗਰਿਕਾਂ ਵਿਚ ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਡੇਵਿਡ ਲੇਮੇਟੀ, ਕਮਿਸ਼ਨਰ ਆਫ ਕਰੈਕਸ਼ਨਲ ਸਰਵਿਸ ਐਨ ਕੇਲੀ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ ਕਮਿਸ਼ਨਰ ਬਰੈਂਡਾ ਲੱਕੀ ਅਤੇ ਹੋਰ ਸ਼ਾਮਲ ਹਨ। ਰਾਇਟਰਜ਼ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ। ਉੱਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਉਸ ਬਿੱਲ ‘ਤੇ ਦਸਤਖ਼ਤ ਕਰ ਦਿੱਤੇ ਜਿਸ ਨਾਲ ਰੂਸ ਮਿਲਟਰੀ ਅਦਾਰਿਆਂ ‘ਤੇ ਨਿਗਰਾਨੀ ਉਡਾਣਾਂ ਦੀ ਇਜਾਜ਼ਤ ਦੇਣ ਵਾਲੀ ਗਲੋਬਲ ਸੰਧੀ ਤੋਂ ਬਾਹਰ ਹੋ ਸਕੇਗਾ। ਇਹ ਫ਼ੈਸਲਾ ਉਦੋਂ ਲਿਆ ਗਿਆ ਜਦੋਂ 16 ਜੂਨ ਨੂੰ ਜਿਨੇਵਾ ਵਿਚ ਪੁਤਿਨ-ਬਾਈਡੇਨ ਵਿਚਾਲੇ ਸਿਖਰ ਵਾਰਤਾ ਹੋਣੀ ਹੈ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਰੂਸ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ‘ਓਪਨ ਸਕਾਈ ਟ੍ਰੀਟ੍ਰੀ’ ‘ਚ ਮੁੜ ਸ਼ਾਮਲ ਨਾ ਹੋਣ ਦਾ ਫ਼ੈਸਲਾ ਲਿਆ ਹੈ।