Uncategorized
ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਐਬੂਲੈਂਸ ਸਹੂਲਤਾਂ ਤੋਂ ਸਖਣੀ

17 ਦਸੰਬਰ 2023: ਮੁੱਖ ਮੰਤਰੀ ਸਮੇਤ ਵੀਆਈਪੀਜ ਡਿਊਟੀ ਨਾਲ ਚੱਲਣ ਵਾਲੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ 108 ਐਬੂਲੈਂਸ ਖੁਦ ਸਹੂਲਤਾਂ ਤੋਂ ਸਖਣੀ ਹੋਣ ਕਾਰਨ ਇਲਾਜ ਲਈ ਤੜਫ ਰਹੀ ਹੈ। ਦੱਸ ਦੇਈਏ ਕਿ ਕਿਸ ਤਰ੍ਹਾਂ ਧੱਕਾ ਲਾ ਕੇ ਇਸ ਐਂਬੂਲੈਂਸ ਨੂੰ ਸਟਾਰਟ ਕੀਤਾ ਜਾਂਦਾ ਹੈ| ਇਹਨਾਂ ਹੀ ਨਹੀਂ ਇਸ ਐਂਬੂਲੈਂਸ ਨੂੰ ਚਲਾਉਣ ਵਾਲੇ ਡਰਾਈਵਰ ਨੂੰ ਆਪਣੀ ਸਾਈਡ ਦੀ ਟਾਕੀ ਖਰਾਬ ਹੋਣ ਕਾਰਨ ਕੰਡਕਟਰ ਸਾਈਜ਼ ਤੋਂ ਚੜਨ ਅਤੇ ਉਤਰਨ ਲਈ ਮਜਬੂਰ ਹੋਣਾ ਪੈਂਦਾ ਹੈ।ਇਹ ਸਭ ਕੁਝ ਅਸੀਂ ਨਹੀਂ ਸਗੋਂ ਇਸ ਐਂਬੂਲੈਂਸ ਦੇ ਡਰਾਈਵਰ ਜਤਿੰਦਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ।
ਮਾਡਲ 21 ਦੀ ਇਹ ਐਬੂਲੈਂਸ ਆਪਣੇ ਛੇ ਮਹੀਨੇ ਬਾਅਦ ਹੀ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਤੇ ਰਿਪੇਅਰ ਅਤੇ ਮੈਂਟੈਂਸ ਨਾ ਹੋਣ ਕਾਰਨ ਅੱਜ ਖਸਤਾ ਹਾਲਤ ਅਖਤਿਆਰ ਕਰਦੀ ਜਾ ਰਹੀ ਹੈ।
ਐਂਬੂਲੈਂਸ ਦੇ ਡਰਾਈਵਰ ਜਤਿੰਦਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ। (ZHL) ਜਿਕਿਤਸਾ ਹੈਲਥ ਕੇਅਰ ਲਿਮਿਟਡ ਕੰਪਨੀ ਨਾਲ ਪੰਜਾਬ ਸਰਕਾਰ ਦਾ ਕੋਂਟਰੈਕਟ ਹੋਇਆ ਹੈ ਤੇ ਪੰਜਾਬ ਵਿੱਚ 325 ਦੇ ਲਗਭਗ ਐਬੂਲੈਂਸ ਚੱਲ ਰਹੀਆਂ ਹਨ ਜਿਸ ਦਾ ਕੰਪਨੀ ਨੂੰ ਪੰਜਾਬ ਸਰਕਾਰ ਵੱਲੋਂ ਮਹੀਨੇ ਦਾ ਇਕ ਲੱਖ 45 ਹਜਾਰ ਰੁਪਏ ਦੇ ਲਗਭਗ ਅਦਾ ਕੀਤਾ ਜਾ ਰਿਹਾ, ਇਸੇ ਦੌਰਾਨ ਕੰਪਨੀ ਵੱਲੋਂ 108 ਐਬੂਲੈਂਸ ਦੀ ਮੈਂਟੈਂਸ ਸਮੇਤ ਵਿਚ ਲੱਗੇ ਸਾਰੇ ਸਮਾਨ ਦੀ ਦੇਖਭਾਲ ਤੇ ਚਾਲੂ ਹਾਲਤ ਵਿੱਚ ਰੱਖਣੇ ਹੁੰਦੇ ਹਨ ਜਦ ਕਿ ਕੰਪਨੀ ਵੱਲੋਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਜ਼ਿਕਰ ਯੋਗ ਹੈ ਐਂਡਵਾਂਸ ਲਾਈਫ ਸਪੋਰਟ ਐਂਬੂਲੈਂਸ ਵੀਆਈਪੀਜ ਡਿਊਟੀਆਂ ਅਤੇ ਰੈਫਰ ਕੈਸਾ ਵਾਸਤੇ ਸਪੈਸ਼ਲ ਤੌਰ ਤੇ ਵਰਤੀ ਜਾਂਦੀ ਹੈ ਜਿਸ ਵਿੱਚ ਵੈਂਟੀਲੇਟਰ ਆਦਿ ਦੀ ਸਹੂਲਤ ਦਿੱਤੀ ਜਾਂਦੀ ਹੈ, ਤਾਂ ਜੋ ਸੀਰੀਅਸ ਮਰੀਜ਼ ਨੂੰ ਬਚਾਉਣ ਵਿੱਚ ਮਦਦ ਕੀਤੀ ਜਾ ਸਕੇ । ਪ੍ਰੰਤੂ ਇਸ ਐਂਬੂਲੈਂਸ ਦਾ ਦਰਵਾਜ਼ਾ ਤੱਕ ਵੀ ਨਹੀਂ ਸਹੀ ਤਰੀਕੇ ਨਾਲ ਖੁੱਲਦਾ ਤੇ ਕੰਡਕਟਰ ਸਾਈਡ ਤੋਂ ਹੀ ਆਪਣੀ ਸੀਟ ਤੇ ਚੜਨ ਅਤੇ ਉਤਰਨ ਲਈ ਮਜਬੂਰ ਹੋਣਾ ਪੈਂਦਾ ਹੈ ਤੇ ਐਬੂਲੈਂਸ ਵਿੱਚ ਮਰੀਜ਼ ਨੂੰ ਚੜਾਣ ਅਤੇ ਉਤਰਨ ਲਈ ਰੱਖੇ ਗਏ ਸਟੈਚਰ ਦੇ ਟਾਇਰ ਤੱਕ ਕੰਮ ਨਹੀਂ ਕਰ ਰਹੇ । ਐਂਬੂਲੈਂਸ ‘ਚ ਮਰੀਜ਼ਾਂ ਦੀ ਦੇਖਭਾਲ ਲਈ ਐਂਬੂਲੈਂਸ ‘ਚ ਲੱਗੇ ਬੀਪੀ ਯੰਤਰ ਖਰਾਬ ਹਨ, ਕੁਝ ਮਸ਼ੀਨਾਂ ‘ਚ ਕਾਰਡ ਨਹੀਂ ਹਨ ਅਤੇ ਕਈਆਂ ‘ਚ ਸੈੱਲ ਨਹੀਂ ਹਨ, ਕੁਝ ‘ਚ ਸੈੱਲ ਨਹੀਂ ਹਨ, ਵੈਂਟੀਲੇਟਰ, ਸ਼ੂਗਰ ਮਾਪਣ ਲਈ ਗਲੂਕੋਮੀਟਰ ਸਮੇਤ ਬਾਕੀ ਹੋਰ ਸਾਮਾਨ ਖ਼ਰਾਬ ਹੈ।