Connect with us

Punjab

ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਵਿਖੇ ਮਨਾਇਆ ਸਵੱਛਤਾ ਦਿਵਸ

Published

on

ਪਟਿਆਲਾ:

ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਇੱਕ ਸਤੰਬਰ ਤੋ ਪੰਦਰਾਂ ਸਤੰਬਰ ਤੱਕ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ, ਇਸ ਪਖਵਾੜੇ ਦਾ ਮੰਤਵ ਸਮੂਹ ਅਧਿਆਪਕ ਤੇ ਵਿਦਿਆਰਥੀ ਨੂੰ ਸਕੂਲਾਂ ਵਿੱਚ ਸਫ਼ਾਈ ਲਈ ਪ੍ਰੇਰਿਤ ਕਰਨਾ ਹੈ, ਇਸੇ ਲੜੀ ਤਹਿਤ ਸਟੇਟ ਐਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਦੀ ਅਗਵਾਈ ਦੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਪਟਿਆਲਾ ਵਿਖੇ ਅੱਜ ਸਵੱਛਤਾ ਦਿਵਸ ਮਨਾਇਆ ਗਿਆ।

ਇਸ ਮੌਕੇ ਐਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਮਨੋਜ ਥਾਪਰ ਨੇ ਵਿਦਿਆਰਥੀਆਂ ਨੂੰ ਸਵੱਛਤਾ ਸਬੰਧੀ ਸਹੁੰ ਚੁਕਾਈ  ‘ਵਿਦਿਆਰਥੀਆਂ ਅਤੇ ਸਟਾਫ਼ ਨੇ ਸੰਕਲਪ ਲਿਆ ਕਿ ਉਹ ਹਰ ਸਾਲ ਸੌ ਘੰਟੇ ਭਾਵ ਕਿ ਹਫ਼ਤੇ ਵਿੱਚ ਦੋ ਘੰਟੇ ਕਿਰਤ ਦਾਨ ਜ਼ਰੂਰ ਕਰਨਗੇ, ਸਾਰਿਆਂ ਨੇ ਇਸ ਗੱਲ ਦੀ ਵੀ ਸਹੁੰ ਚੁੱਕੀ ਕਿ ਨਾ ਤਾਂ ਉਹ ਗੰਦਗੀ ਫੈਲਾਉਣਗੇ ਤੇ ਸਗੋਂ ਆਪਣੇ ਪਰਿਵਾਰ, ਮੁਹੱਲੇ, ਪਿੰਡ ਅਤੇ ਆਲੇ ਦੁਆਲੇ ਤੋਂ ਵੀ ਲੋਕ ਨੂੰ ਗੰਦਗੀ ਬਾਰੇ ਸੁਚੇਤ ਕਰਨਗੇ।

ਪ੍ਰਿੰ. ਡਾ ਰਜਨੀਸ਼ ਗੁਪਤਾ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੰਦਰਾਂ ਦਿਨ ਦਾ ਪਖਵਾੜਾ ਅਸੀਂ ਸਾਰੇ ਪੂਰੀ ਤਨਦੇਹੀ ਨਾਲ ਰਲ ਕੇ ਮਨਾਵਾਂਗੇ, ਉਨ੍ਹਾਂ ਦੱਸਿਆ ਇਨ੍ਹਾਂ ਦਿਨਾਂ ਦੇ ਵਿੱਚ ਅਸੀਂ ਹੱਥਾਂ ਦੀ ਸਫ਼ਾਈ ਸਰੀਰ ਦੀ ਸਫ਼ਾਈ ਆਲੇ ਦੁਆਲੇ ਦੀ ਸਫ਼ਾਈ ਅਤੇ ਸਕੂਲ ਦੀ ਅੰਦਰੋਂ ਅਤੇ ਬਾਹਰੋਂ ਚਾਰਦੀਵਾਰੀ ਦੀ ਸਫ਼ਾਈ ਕਰਮ ਦੇ ਸਿਧਾਂਤ ਨੂੰ ਅਪਣਾਉਂਦੇ ਹੋਏ ਆਪਣੇ ਹੱਥੀਂ ਕਰਾਂਗੇ।

ਇਸ ਮੌਕੇ ਸਟਾਫ਼ ਦੇ 102 ਮੈਂਬਰਾਂ ਅਤੇ 3971 ਵਿਦਿਆਰਥੀਆਂ ਨੇ ਸਹੁੰ ਚੁੱਕੀ, ਇਸ ਮੌਕੇ ਸੁਰਿੰਦਰ ਕੌਰ, ਗੁਰਦੀਪ ਕੌਰ, ਮਨੀਸ਼ਾ ਬਾਂਸਲ, ਸਿਮਰਨ ਜੀਤ ਕੌਰ, ਗੁਰਪ੍ਰੀਤ ਕੌਰ ਟਿਵਾਣਾ, ਪਰਗਟ ਸਿੰਘ, ਜੁਗੇਸ਼ ਜਿੰਦਲ, ਕਰਮਜੀਤ ਕੌਰ, ਹਰਪ੍ਰੀਤ ਕੌਰ,  ਨੀਤੂ, ਨਿਸ਼ਾ, ਪੂਜਾ ਗਰਗ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।