Connect with us

Uncategorized

ਸਤਿੰਦਰ ਸਰਤਾਜ ਦਾ ਨਵਾਂ ਗੀਤ, ‘ਚੰਨ ਦਾ ਘਰ’ ਹੋਇਆ ਰਿਲੀਜ਼

Published

on

18ਨਵੰਬਰ 2023:  ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਚੰਨ ਦਾ ਘਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ  ਖੁਦ ਸਤਿੰਦਰ ਸਰਤਾਜ ਨੇ ਲਿਖਿਆ ਹੈ । ਜਦੋਂਕਿ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਸਤਿੰਦਰ ਸਰਤਾਜ ਨੇ ਆਪਣੇ ਮਹਿਬੂਬ ਦੀ ਗੱਲ ਕੀਤੀ ਹੈ । ਚੰਨ ਨੂੰ ਗਾਇਕ ਨੇ ਮੁੰਡੇ ਅਤੇ ਉਸ ਦਾ ਬਸੇਰਾ ਚੰਡੀਗੜ੍ਹ ਅਤੇ ਉਸ ਦੀ ਮਹਿਬੂਬ ਦਾ ਘਰ ਮੋਹਾਲੀ ਦੱਸਿਆ ਹੈ ।

ਇਸ ਦੇ ਨਾਲ ਗਾਇਕ ਸਤਿੰਦਰ ਸਰਤਾਜ ਨੇ ਕੁਦਰਤ ਦੀ ਖੂਬਸੂਰਤੀ ਨੂੰ ਵੀ ਇਸ ਗੀਤ ਦੇ ਜ਼ਰੀਏ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੇ ਕਸ਼ਮੀਰ ਅਤੇ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦਾ ਜ਼ਿਕਰ ਕਰਦੇ ਹੋਏ ਹਰ ਜਗ੍ਹਾ ਦੀ ਖ਼ਾਸੀਅਤ ਵੀ ਦੱਸੀ ਹੈ ।

ਸਤਿੰਦਰ ਸਰਤਾਜ ਦੀ ਬਾਕਮਾਲ ਲੇਖਣੀ ਦੀ ਝਲਕ ਇਸ ਗੀਤ ‘ਚ ਵੇਖਣ ਨੂੰ ਮਿਲ ਰਹੀ ਹੈ । ਜਿਸ ਦਾ ਕਾਇਲ ਹਰ ਕੋਈ ਹੋ ਗਿਆ ਹੈ ।ਸਤਿੰਦਰ ਸਰਤਾਜ ਗੀਤਾਂ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ।

ਕੁਝ ਸਮਾਂ ਪਹਿਲਾਂ ਨੀਰੂ ਬਾਜਵਾ ਦੀ ਉਨ੍ਹਾਂ ਦੇ ਨਾਲ ਫ਼ਿਲਮ ‘ਕਲੀ ਜੋਟਾ’ ਵੀ ਆਈ ਸੀ। ਇਸ ਫ਼ਿਲਮ ‘ਚ ਦੋਵਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਇਹ ਜੋੜੀ ਮੁੜ ਤੋਂ ਫ਼ਿਲਮ ਸ਼ਾਇਰ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ ।ਜਿਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ