Uncategorized
ਸਤਿੰਦਰ ਸਰਤਾਜ ਦਾ ਨਵਾਂ ਗਾਣਾ ‘ਪਾਪ ਹੋ ਗਿਆ’ ਹੋਇਆ ਰਿਲੀਜ਼

ਪੰਜਾਬੀ ਗਾਇਕ ਸਤਿੰਦਰ ਸਰਤਾਜ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਉਨ੍ਹਾਂ ਦਾ ਹਾਲ ਹੀ ‘ਚ ਕੋਲਕਾਤਾ ‘ਚ ਲਾਈਵ ਸ਼ੋਅ ਸੀ। ਇਸ ਦਰਮਿਆਨ ਗਾਇਕ ਨੂੰ ਕੋਲਕਾਤਾ ਦੀਆਂ ਗਲੀਆਂ ‘ਚ ਘੁੰਮਦੇ ਦੇਖਿਆ ਗਿਆ। ਜਿੱਥੋਂ ਉਨ੍ਹਾਂ ਨੇ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆ।
ਇਸ ਤੋਂ ਬਾਅਦ ਹੁਣ ਸਤਿੰਦਰ ਸਰਤਾਜ ਫੈਨਜ਼ ਲਈ ਇਕ ਹੋਰ ਅਪਡੇਟ ਲੈਕੇ ਆਏ ਹਾਂ। ਗਾਇਕ ਦਾ ਨਵਾਂ ਗਾਣਾ ‘ਪਾਪ’ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ ਰਿਲੀਜ਼ ਕਰਦਿਆਂ ਆਪਣੇ ਸੋਸ਼ਲ ਮੀਡੀਆ ‘ਤੇ ਸਰਤਾਜ ਨੇ ਕੈਪਸ਼ਨ ਲਿਖੀ, ‘ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਗੱਲ ਮਾੜੀ…. ਤੁਸੀਂ ਦੱਸਿਆ ਨੀ ਸਾਥੋਂ ਕਿੱਡਾ ਪਾਪ ਹੋ ਗਿਆ ! ..ਸਦਾ ਕਿਹਾ ਕਿ ਕਿਸੇ ਦਾ ਕਦੀਂ ਦਿਲ ਨਾ ਦੁਖਾਇਓ …ਤੇ ਉਹ ਕੰਮ ਅਣਜਾਣੇ ਸਾਥੋਂ ਆਪ ਹੋ ਗਿਆ !’..
ਕਾਬਿਲੇਗ਼ੌਰ ਹੈ ਕਿ ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੂੰ ਸਾਫ ਸੁਥਰੀ ਤੇ ਸੂਫੀ ਗਾਇਕੀ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਸਰਤਾਜ ਦੇ ਗਾਣੇ ਸਮਾਜ ਨੂੰ ਸੇਧ ਦੇਣ ਵਾਲੇ ਹੁੰਦੇ ਹਨ। ਉਨ੍ਹਾਂ ਦਾ ਗਾਣਾ ‘ਇੰਟਰਨੈੱਟ’ ਹਾਲ ਹੀ ‘ਚ ਰਿਲੀਜ਼ ਹੋਇਆ ਸੀ, ਉਨ੍ਹਾਂ ਦੇ ਇਸ ਗਾਣੇ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸਤਿੰਦਰ ਸਰਤਾਜ ਇਕ ਵਾਰ ਫਿਰ ਤੋਂ ਅਦਾਕਾਰਾ ਨੀਰੂ ਬਾਜਵਾ ਦੇ ਨਾਲ ਫਿਲਮ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਾਮ ਹੈ ‘ਸ਼ਾਇਰ’। ਇਹ ਫਿਲਮ 29 ਅਪ੍ਰੈਲ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।