Connect with us

News

ODI ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ

Published

on

ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ODI ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਵਿੱਚ ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 7 ਅਕਤੂਬਰ ਤੋਂ ਕਰੇਗਾ, ਜਦਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈਵੋਲਟੇਜ ਮੁਕਾਬਲਾ 10 ਅਕਤੂਬਰ ਨੂੰ ਖੇਡਿਆ ਜਾਵੇਗਾ।

ODI ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਭਾਰਤ ਆਪਣਾ ਪਹਿਲਾ ਮੈਚ 7 ਅਕਤੂਬਰ ਨੂੰ ਖੇਡੇਗਾ।

ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਸਭ ਤੋਂ ਵੱਧ ਭਾਰਤ-ਪਾਕਿਸਤਾਨ ਮੁਕਾਬਲੇ ‘ਤੇ ਰਹਿਣਗੀਆਂ। ਦੋਵੇਂ ਟੀਮਾਂ 10 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੀਆਂ ਅਤੇ ਇਹ ਮੁਕਾਬਲਾ ਜੋਹਾਨਸਬਰਗ ਵਿੱਚ ਖੇਡਿਆ ਜਾਵੇਗਾ।

ਵਿਸ਼ਵ ਕੱਪ ਦੇ ਨਾਕਆਊਟ ਪੜਾਅ ਵਿੱਚ 17 ਅਤੇ 18 ਨਵੰਬਰ ਨੂੰ ਸੈਮੀਫਾਈਨਲ ਮੁਕਾਬਲੇ ਹੋਣਗੇ। ਇਸ ਤੋਂ ਬਾਅਦ 21 ਨਵੰਬਰ ਨੂੰ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਜਾਵੇਗਾ।

ਹੁਣ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ 2027 ਦੇ ਇਸ ਮਹਾਕੁੰਭ ‘ਤੇ ਟਿਕ ਗਈਆਂ ਹਨ ਅਤੇ ਖ਼ਾਸ ਤੌਰ ‘ਤੇ ਭਾਰਤ-ਪਾਕਿਸਤਾਨ ਮੁਕਾਬਲੇ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਤਾਂ 7 ਅਕਤੂਬਰ ਤੋਂ ਭਾਰਤ ਦੀ ਵਿਸ਼ਵ ਕੱਪ ਮੁਹਿੰਮ ਸ਼ੁਰੂ ਹੋਵੇਗੀ, ਜਦਕਿ 10 ਅਕਤੂਬਰ ਨੂੰ ਜੋਹਾਨਸਬਰਗ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਟੱਕਰ ਹੋਵੇਗੀ। 21 ਨਵੰਬਰ ਨੂੰ ਵਿਸ਼ਵ ਕੱਪ ਦੇ ਚੈਂਪੀਅਨ ਦਾ ਫੈਸਲਾ ਹੋਵੇਗਾ।