Punjab
ਪਠਾਨਕੋਟ ਪੁਲਿਸ ਵਲੋਂ ਓਪਰੇਸ਼ਨ ਕਾਸੋ ਤਹਿਤ ਚਲਾਇਆ ਗਿਆ ਸਰਚ ਓਪਰੇਸ਼ਨ

14 ਦਸੰਬਰ 2023: ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ ਜਿਸ ਦੇ ਚਲਦੇ ਪੰਜਾਬ ਪੁਲਿਸ ਵਲੋਂ ਕਈ ਥਾਈਂ ਛਾਪੇਮਾਰੀ ਕਰ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਅਤੇ ਇਹ ਛਾਪੇਮਾਰੀ ਲਗਾਤਾਰ ਜਾਰੀ ਹੈ ਅਤੇ ਅੱਜ ਸਵੇਰੇ ਓਪਰੇਸ਼ਨ ਕਾਸੋ ਤਹਿਤ ਪਠਾਨਕੋਟ ਪੁਲਿਸ ਨੇ ਸ਼ਹਿਰ ਦੇ ਲਮੀਨੀ ਇਲਾਕੇ ਚ ਸਰਚ ਓਪਰੇਸ਼ਨ ਚਲਾਇਆ ਗਿਆ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਜੇਕਰ ਕੋਈ ਸ਼ਕੀ ਸ਼ਖਸ ਦਿਸੀਆਂ ਤਾ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਠਾਨਕੋਟ ਨੇ ਦਸਿਆ ਕਿ ਓਪਰੇਸ਼ਨ ਕਾਸੋ ਤਹਿਤ ਅੱਜ ਸਵੇਰੇ ਸਰਚ ਓਪਰੇਸ਼ਨ ਚਲਾਇਆ ਗਿਆ ਸੀ ਜਿਸ ਵਿਚ ਕੁਝ ਗੱਡੀਆਂ ਫੜੀਆਂ ਸੀ ਅਤੇ ਕੁਝ ਸ਼ਕੀ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਅਤੇ ਅਗੇ ਕਾਰਵਾਈ ਜਾਰੀ ਹੈ।