Politics
ਦੇਖੋ ਜੋਅ ਬਾਇਡਨ ਭਾਰਤੀਆਂ ਲਈ ਕਿਵੇਂ ਸਾਬਿਤ ਹੋਣਗੇ ਵਰਦਾਨ ?
ਪ੍ਰਵਾਸੀਆਂ ਲਈ ਬਾਇਡਨ ਦਾ ਮਾਸਟਰ ਪਲਾਨ,ਹਰ ਸਾਲ 95000 ਪਰਵਾਸੀਆਂ ਨੂੰ ਨਾਗਰਿਕਤਾ ਦੇਣ ਦਾ ਮਿਥਿਆ ਗਿਆ ਟੀਚਾ

ਜੋਅ ਬਾਇਡਨ ਭਾਰਤੀਆਂ ਲਈ ਹੋਣਗੇ ਵਰਦਾਨ ਸਾਬਿਤ
ਬਾਇਡਨ ਟੀਮ ਪਰਵਾਸੀਆਂ ਲਈ ਰੋਡ ਮੈਪ ਕਰੇਗੀ ਤਿਆਰ
ਹਰ ਸਾਲ 95000 ਪਰਵਾਸੀਆਂ ਨੂੰ ਨਾਗਰਿਕਤਾ ਦੇਣ ਦਾ ਮਿਥਿਆ ਗਿਆ ਟੀਚਾ
ਪ੍ਰਵਾਸੀਆਂ ਲਈ ਬਾਇਡਨ ਦਾ ਮਾਸਟਰ ਪਲਾਨ
9 ਨਵੰਬਰ : ਸੰਯੁਕਤ ਰਾਸ਼ਟਰ ਦਾ ਸਰਤਾਜ ਬਣਨ ਤੋਂ ਜੋਅ ਬਾਇਡਨ ਸਰਕਾਰ ਦੀਆਂ ਨੀਤੀਆਂ ਪਰਵਾਸੀ ਭਾਰਤੀਆਂ ਲਈ ਵਰਦਾਨ ਸਿੱਧ ਹੋ ਸਕਦੀਆਂ ਹਨ। ਦਰਅਸਲ ਬਾਇਡਨ ਦੀ ਟੀਮ ਇੱਕ ਰੋਡਮੈਪ ਤਿਆਰ ਕਰੇਗੀ,ਜਿਸ ‘ਚ ਹਰ ਸਾਲ 95 ਹਜ਼ਾਰ ਪ੍ਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਦੇਣ ਦਾ ਟੀਚਾ ਮਿੱਥਿਆ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ 5 ਲੱਖ ਭਾਰਤੀਆਂ ਸਮੇਤ 1 ਕਰੋੜ 10 ਲੱਖ ਅਜਿਹੇ ਗੈਰ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਪ੍ਰਦਾਨ ਕਰਨ ਦਾ ਰੋਡਮੈਪ ਤਿਆਰ ਕਰਨਗੇ, ਜਿਹਨਾਂ ਕੋਲ ਦਸਤਾਵੇਜ਼ ਨਹੀ ਹਨ।ਇਸ ਦੇ ਇਲਾਵਾ ਉਹ ਸਲਾਨਾ ਘੱਟੋ-ਘੱਟ 95,000 ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਦਾਖਿਲ ਹੋਣ ਵਾਲੀ ਪ੍ਰਣਾਲੀ ਵੀ ਬਣਾਉਣਗੇ।
ਜੋਅ ਬਾਇਡਨ ਦੀ ਮੁਹਿੰਮ ਵੱਲੋਂ ਜਾਰੀ ਇੱਕ ਨੀਤੀਗਤ ਦਸਤਾਵੇਜ਼ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਦਸਤਾਵੇਜ਼ ਵਿੱਚ ਕਿਹਾ ਗਿਆ ਹੈ,” ਜੋਅ ਬਾਇਡਨ ਜਲਦੀ ਹੀ ਕਾਂਗਰਸ ਵਿੱਚ ਇੱਕ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪਾਸ ਕਰਾਉਣ ‘ਤੇ ਕੰਮ ਸ਼ੁਰੂ ਕਰਨਗੇ, ਜਿਸ ਦੇ ਜ਼ਰੀਏ ਸਾਡੀ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਵੇਗਾ। ਇਸ ਦੇ ਤਹਿਤ 5 ਲੱਖ ਤੋਂ ਵੱਧ ਭਾਰਤੀਆ ਸਮਤ ਲੱਗਭਗ 1 ਕਰੋੜ 10 ਲੱਖ ਅਜਿਹੇ ਗੈਰ ਪ੍ਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਪ੍ਰਦਾਨ ਕਰਨ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ, ਜਿਹਨਾਂ ਕੋਲ ਦਸਤਾਵੇਜ਼ ਨਹੀਂ ਹਨ।” ਦਸਤਾਵੇਜ਼ ਦੇ ਮੁਤਾਬਕ, ਉਹ ਅਮਰੀਕਾ ਵਿਚ ਸਲਾਨਾ 1,25,000 ਸ਼ਰਨਾਰਥੀਆਂ ਦੇ ਦਾਖਲ ਹੋਣ ਦਾ ਟੀਚਾ ਨਿਰਧਾਰਤ ਕਰਨਗੇ।
ਇਸ ਦੇ ਇਲਾਵਾ ਉਹ ਸਲਾਨਾ ਘੱਟੋ-ਘੱਟ 95,000 ਸ਼ਰਨਾਰਥੀਆਂ ਨੂੰ ਦੇਸ਼ ਵਿਚ ਦਾਖਿਲ ਹੋਣ ਦੇ ਲਈ ਕਾਂਗਰਸ ਦੇ ਨਾਲ ਕੰਮ ਕਰਨਗੇ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਿਕ ਡੈਮੋਕ੍ਰੈਟਸ ਦੇ ਚੁਣਾਵੀ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਜੋਅ ਬਾਇਡਨ ਪ੍ਰਸ਼ਾਸਨ ਪਰਿਵਾਰ-ਆਧਾਰਿਤ ਇਮੀਗ੍ਰੇਸ਼ਨ ਦਾ ਸਮਰਥਨ ਕਰੇਗਾ ਅਤੇ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਮੂਲ ਸਿਧਾਂਤ ਦੇ ਰੂਪ ਵਿਚ ਪਰਿਵਾਰ ਦੇ ਏਕੀਕਰਨ ਨੂੰ ਸੁਰੱਖਿਅਤ ਕਰੇਗਾ, ਜਿਸ ਵਿਚ ਪਰਿਵਾਰ ਵੀਜ਼ਾ ਬੈਕਲਾਗ ਨੂੰ ਘੱਟ ਕਰਨਾ ਸ਼ਾਮਿਲ ਹੈ।
Continue Reading