Connect with us

Politics

ਦੇਖੋ ਪੰਜਾਬ ਵਿੱਚ ਕਿਸਾਨਾਂ ਦੁਆਰਾ ਕਿੱਥੇ-ਕਿੱਥੇ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ?

ਕਿਸਾਨਾਂ ਵੱਲੋਂ ਰੇਲ ਰੋੋਕ ਅੰਦੋਲਨ ਦੀ ਸ਼ੁਰੂਆਤ,48 ਘੰਟਿਆਂ ਦੇ ਲਈ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਚੱਕਾ ਜਾਮ

Published

on

ਸੂਬੇ ‘ਚ ਭਖਿਆ ਤਿੰਨ ਖੇਤੀ ਆਰਡੀਨੈਂਸ ਦਾ ਮਾਮਲਾ
ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ
ਅੱਜ ਵੱਖ-ਵੱਖ ਥਾਵਾਂ ‘ਤੇ ਰੋਕੀਆਂ ਜਾਣਗੀਆਂ ਰੇਲਾਂ
48 ਘੰਟਿਆਂ ਦੇ ਲਈ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਚੱਕਾ ਜਾਮ
25 ਸਤੰਬਰ ਨੂੰ ਪੰਜਾਬ ਬੰਦ ਦਾ ਕੀਤਾ ਹੋਇਆ ਐਲਾਨ
ਫਿਰੋਜ਼ਪੁਰ ਪ੍ਰਸ਼ਾਸਨ ਨੇ ਕੁੱਝ ਰੇਲਾਂ ਮਰਜ਼ੀ ਨਾਲ ਕੀਤੀਆਂ ਰੱਦ

24 ਸਤੰਬਰ :ਤਿੰਨ ਖੇਤੀ ਆਰਡੀਨੈਂਸ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ,ਇਸ ਤੇ ਤਹਿਤ ਕਿਸਾਨਾਂ ਵੱਲੋਂ ਅੱਜ ਰੇਲ ਰੋੋਕ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿੱਚ ਰੇਲਾਂ ਰੋਕੀਆਂ ਜਾਣਗੀਆਂ। ਜਿੰਨ੍ਹਾਂ ਵਿੱਚੋਂ ਬਰਨਾਲਾ,ਨਾਭਾ,ਮੋਗਾ,ਸੰਗਰੂਰ,ਅੰਮ੍ਰਿਤਸਰ,ਪਟਿਆਲਾ,ਲੁਧਿਆਣਾ ਵਰਗੇ ਸ਼ਹਿਰ ਸ਼ਾਮਿਲ ਹਨ ਜਿੱਥੇ ਕਿਸਾਨਾਂ ਵੱਲੋਂ ਸਰਗਰਮੀਆਂ ਜਾਰੀ ਹਨ। ਬਰਨਾਲਾ,ਨਾਭਾ,ਮੋਗਾ ਅਤੇ ਸੰਗਰੂਰ ਵਿੱਚ ਕਿਸਾਨ ਰੇਲ ਪੱਟੜੀਆਂ ਤੇ ਧਰਨਾ ਦੇ ਰਹੇ ਹਨ। 
ਸ਼ਹਿਰ ਅੰਮ੍ਰਿਤਸਰ ਵਿੱਚ ਕਿਸਾਨ ਰੇਲ ਰੋਕੋ ਅੰਦੋਲਨ ਕਰਕੇ ਪੱਟੜੀ ਤੇ ਬੈਠੇ ਹੋਏ ਹਨ,ਕਿਸਾਨਾਂ ਵੱਲੋਂ 48 ਘੰਟਿਆਂ ਦੇ ਲਈ ਚੱਕਾ ਜਾਮ ਕੀਤਾ ਜਾਵੇਗਾ। ਦੱਸ ਦਈਏ ਕਿ ਰੇਲ ਰੋੋਕ ਅੰਦੋਲਨ ਦਾ ਕਿਸਾਨਾਂ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਤੇ ਇਸੇ ਤਹਿਤ ਹੁਣ 24 ਸਤੰਬਰ ਯਾਨਿ ਅੱਜ ਰੇਲਾਂ ਰੋਕੀਆਂ ਜਾਣਗੀਆਂ ਅਤੇ ਫਿਰੋਜ਼ਪੁਰ ਪ੍ਰਸ਼ਾਸਨ ਨੇ ਆਪਣੀ ਮਰਜ਼ੀ ਦੇ ਨਾਲ ਕੁੱਝ ਰੇਲਾਂ ਰੱਦ ਕਰ ਦਿੱਤੀਆਂ ਹਨ। 
ਕਿਸਾਨਾਂ ਦੇ ਇਸ ਰੇਲ ਰੋਕੋ ਅੰਦੋਲਨ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੋ ਰਹੀ ਹੈ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਆ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਕੱਲ੍ਹ ਪੰਜਾਬ ਬੰਦ ਦੇ ਸੱਦੇ ਤੇ ਵੀ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।ਅਕਾਲੀਆਂ ਦੇ ਪਿੰਡ ਬਾਦਲ ਵਿਖੇ ਲੱਗੇ ਧਰਨੇ ਦਾ ਵੀ ਇਕੱਠ ਵੱਡਾ ਹੁੰਦਾ ਜਾ ਰਿਹਾ ਹੈ। ਕਿਰਸਾਨੀ ਨੂੰ ਬਚਾਉਣ ਲਈ ਸੜਕਾਂਅਤੇ ਰੇਲ ਪੱਟੜੀਆਂ ਤੇ ਕਿਸਾਨ ਨਿੱਤਰੇ ਹੋਏ ਹਨ।
  
ਪੰਜਾਬ ਪੁਲਿਸ ਮੁਲਾਜ਼ਮ ਵੀ ਰੇਲ ਰੋਕੋ ਅੰਦੋਲਨ ਵਾਲੀਆਂ ਥਾਵਾਂ ਤੇ ਆਪਣੀ ਡਿਊਟੀ ਦੇ ਰਹੇ ਹਨ।