Connect with us

Ludhiana

ਬਰਾੜ ਬੀਜ ਸਟੋਰ ਦੇ ਮਾਲਕ ਦੀ ਅਦਾਲਤ ਚ ਪੇਸ਼ੀ, ਭੇਜਿਆ ਗਿਆ ਦੋ ਦਿਨਾਂ ਪੁਲਿਸ ਰਿਮਾਂਡ ਤੇ

Published

on

ਲੁਧਿਆਣਾ, 1 ਜੂਨ (ਸੰਜੀਵ ਸੂਦ): ਬੀਜ ਘੁਟਾਲੇ ਮਾਮਲੇ ਦੇ ਵਿੱਚ ਲੁਧਿਆਣਾ ਦੇ ਮਸ਼ਹੂਰ ਬੀਜ ਵਿਕਰੇਤਾ ਬਰਾੜ ਬੀਜ ਸਟੋਰ ਦੇ ਮਾਲਕ ਹਰਵਿੰਦਰ ਸਿੰਘ ਨੂੰ ਅੱਜ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ ਦੋ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਰਦਿਆਲ ਸਿੰਘ ਦਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ। ਪਰ ਪੁਲੀਸ ਨੂੰ ਅਦਾਲਤ ਵੱਲੋਂ ਉਸ ਦਾ ਦੋ ਦਿਨ ਦਾ ਹੀ ਰਿਮਾਂਡ ਦਿੱਤਾ ਗਿਆ ਹੈ। ਹੁਣ ਮੁੜ ਤੋਂ ਬੁੱਧਵਾਰ ਨੂੰ ਬਰਾੜ ਬੀਜ ਸਟੋਰ ਦੇ ਮਾਲਿਕ ਦੀ ਪੇਸ਼ੀ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨ ਹੀ ਉਸ ਦੀ ਗ੍ਰਿਫਤਾਰੀ ਲੁਧਿਆਣਾ ਪੁਲੀਸ ਵੱਲੋਂ ਕੀਤੀ ਗਈ ਸੀ ਅਤੇ ਥਾਣਾ ਡਵੀਜ਼ਨ ਨੰਬਰ 5 ਬੰਦੇ ਵਿੱਚ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਲਲਿਤ ਮੋਹਨ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ ਬਰਾੜ ਬੀਜ ਸਟੋਰ ਦੇ ਮਾਲਕ ਹਰਦਿਆਲ ਸਿੰਘ ਦਾ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ।