Uncategorized
ਸਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੀ ਰੋਮਾਂਟਿਕ ਕਮਿਸਟਰੀ

17 ਦਸੰਬਰ 2023: ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਅਕਸਰ ਹੀ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ਨਾਲ ਆਪਣੀ ਵੀਡੀਓ ਅਤੇ ਫੋਟੋਜ਼ ਸ਼ੇਅਰ ਕਰਦੇ ਰਹਿੰਦੇ ਹਨ।
ਕਈ ਵਾਰ ਦੋਵਾਂ ਦੀ ਕਮਿਸਟਰੀ ਨੂੰ ਵੇਖ ਕੇ ਲੋਕਾਂ ਨੇ ਕਈ ਸਵਾਲ ਵੀ ਖੜ੍ਹੇ ਕੀਤੇ ਹਨ। ਉੱਥੇ ਹੀ ਹੁਣ ਇਕ ਵਾਰ ਫਿਰ ਅਦਾਕਾਰਾ ਨੇ ਸਿੰਗਰ ਨਾਲ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ ਮੂਨ ਰਾਈਜ਼ ਗੀਤ ਦੇ ਬਾਅਦ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਇਕ ਵਾਰ ਫਿਰ ਤੋਂ ਇਸ ਗਾਣੇ ‘ਚ ਇਕੱਠੇ ਨਜ਼ਰ ਆਏ ਹਨ। ਉਨ੍ਹਾਂ ਦਾ ਗਾਣਾ ‘ਰੰਗ ਤੇਰੇ ਚਿਹਰੇ ਦਾ’ ਦਰਸ਼ਕਾਂ ਨੂੰ ਪਸੰਕ ਆ ਰਿਹਾ ਹੈ। ਅਜਿਹੇ ਵਿੱਚ ਦੋਵੇਂ ਸਟਾਰਜ਼ ਨੇ ਫੈਨਜ਼ ਦਾ ਸ਼ੁਕਰੀਆ ਕੀਤਾ । ਦੱਸ ਦੇਈਏ ਕਿ ਇਸ ਗੀਤ ‘ਰੰਗ ਤੇਰੇ ਚਿਹਰੇ ਦਾ’ ਵਿੱਚ ਸ਼ਹਿਨਾਜ਼ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
ਸ਼ਹਿਨਾਜ਼ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਫਿਲਮ ‘ਥੈਂਕਯੂ ਫਾਰ ਕਮਿੰਗ’ ਵਿੱਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਸ ਨੇ ਸਲਮਾਨ ਖਾਨ ਦੀ ਫਿਲਮ ‘ਕਿਸੇ ਦਾ ਭਾਈ ਕਿਸੇ ਦੀ ਜਾਨ’ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ।