Connect with us

India

ਮੁਲਾਂਪੁਰ ਦਾਖਾ ‘ਚ ਲਾਸ਼ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ

Published

on

ਮੁਲਾਂਪੁਰ ਦਾਖਾ, ਹੇਮਰਾਜ ਬੱਬਰ, 3 ਜੁਲਾਈ : ਮੁੱਲਾਂਪੁਰ ਦਾਖਾ ਦੇ ਆਰਿਓ ਵਾਟਰ ਫ਼ਰੰਟ ਵਿਖੇ ਫਲੈਟਾਂ ਵਿਚ ਅੱਜ ਸਵੇਰੇ ਉਸ ਸਮੇਂ ਸਾਰੇ ਹੈਰਾਨ ਰਹਿ ਗਏ ਜਦੋ ਇਕ ਫਲੈਟ ਵਿੱਚ ਲੋਕਾਂ ਨੂੰ 24 ਸਾਲਾਂ ਅਮਨਪ੍ਰੀਤ ਦੀ ਲਾਸ਼ ਦੇਖਣ ਨੂੰ ਮਿਲੀ, ਸ਼ੱਕੀ ਹਾਲਾਤਾਂ ਵਿੱਚ ਹੋਈ ਅਮਨਪ੍ਰੀਤ ਦੀ ਮੌਤ ਸਾਰਿਆਂ ਲਈ ਇਕ ਪਹੇਲੀ ਬਣ ਗਈ। ਲੋਕਾਂ ਨੇ ਫੌਰਨ ਪੁਲਿਸ ‘ਤੇ ਮਿਰਤਕਾਂ ਦੇ ਮਾਤਾ ਪਿਤਾ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮਿਰਤਕਾਂ ਦੀ ਲਾਸ਼ ਕਬਜੇ ਵਿੱਚ ਲੈ ਕੇ ਜਿਥੇ ਪੋਸਟਮਾਰਟਮ ਲਈ ਭੇਜੀ, ਉਥੇ ਹੀ ਜਾਂਚ ਵੀ ਸ਼ੁਰੂ ਕੀਤੀ। 

ਜਿਕਰਯੋਗ ਹੈ ਕਿ ਮਿਰਤਕਾਂ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਦਾਖਾ ਵਿਖੇ ਹੀ ਇਕ ਟ੍ਰੇਵਲ ਏਜੇਂਸੀ ਤੇ ਕੰਮ ਕਰਦੀ ਸੀ। ਮੌਕੇ ‘ਤੇ ਪਹੁੰਚੀ ਮਿਰਤਕਾਂ ਦੀ ਮਾਂ ਨੇ ਉਸ ਦੇ ਸੋਰਿਆਂ ਤੇ ਉਸਨੂੰ ਮਾਰਨ ਦੇ ਇਲਜ਼ਾਮ ਲਾਏ ਤੇ ਕਿਹਾ ਕਿ ਉਨਾਂ ਦਾ ਜਵਾਈ ਕਹਿਣ ਨੂੰ ਜਿਮ ਟ੍ਰੇਨਰ ਸੀ, ਪਰ ਅਸਲ ਵਿੱਚ ਉਹ ਚਿੱਟਾ ਵੇਚਦਾ ਸੀ ਤੇ ਉਸ ਦੀ ਧੀ ਉਸਨੂੰ ਇਹ ਕੰਮ ਕਰਨ ਤੋਂ ਰੋਕਦੀ ਸੀ। ਜਿਸ ਕਰਕੇ ਉਨਾਂ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ। ਮਿਰਤਕਾਂ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਕੋਲੋ ਇਨਸਾਫ਼ ਦੀ ਮੰਗ ਕੀਤੀ।

ਜਦਕਿ ਮਿਰਤਕਾਂ ਦਾ ਘਰਵਾਲੇ ਨੂੰ ਪੁਲਿਸ ਨੇ ਮੌਕੇ ਤੋਂ ਗਿਰਫ਼ਤਾਰ ਕਰ ਲਿਆ ਹੈ ਤੇ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਇਸ ਬਾਰੇ ਥਾਣਾ ਦਾਖਾ ਦੇ DSP ਗੁਰਬੰਸ  ਸਿੰਘ ਬੈਂਸ ਨੇ ਕਿਹਾ ਕਿ ਮਿਰਤਕ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਪੂਰਾ ਮਾਮਲਾ ਸੁਲਝਾ ਲਿਆ ਜਾਵੇਗਾ।