Connect with us

CHANDIGARH

ਚੰਡੀਗੜ੍ਹ ‘ਚ ਅੜਿਆ ਮੈਟਰੋ ਪ੍ਰਾਜੈਕਟ, ਮੁੱਲਾਪੁਰ ‘ਚ ਨਹੀਂ ਮਿਲੀ ਜ਼ਮੀਨ

Published

on

27 ਮਾਰਚ 2024: ਚੰਡੀਗੜ੍ਹ ਵਿੱਚ ਮੈਟਰੋ ਪ੍ਰੋਜੈਕਟ ਇੱਕ ਵਾਰ ਫਿਰ ਅਟਕ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਵਾਰ-ਵਾਰ ਰੀਮਾਈਂਡਰ ਭੇਜਣ ਦੇ ਬਾਵਜੂਦ ਪੰਜਾਬ ਨੇ ਮੈਟਰੋ ਡਿਪੂ ਬਣਾਉਣ ਲਈ ਨਿਊ ਚੰਡੀਗੜ੍ਹ ਵਿੱਚ 21 ਏਕੜ ਜ਼ਮੀਨ ਨਹੀਂ ਦਿੱਤੀ। ਇਸ ਕਾਰਨ ਹੁਣ ਇਹ ਪ੍ਰਾਜੈਕਟ ਲਟਕਣਾ ਤੈਅ ਹੈ। ਕਿਉਂਕਿ ਇਸ ਪ੍ਰਾਜੈਕਟ ਦੀ ਡੀਪੀਆਰ ਰਿਪੋਰਟ ਮਾਰਚ ਤੱਕ ਤਿਆਰ ਕੀਤੀ ਜਾਣੀ ਸੀ। ਜੋ ਕਿ ਜ਼ਮੀਨ ਦੀ ਘਾਟ ਕਾਰਨ ਅਜੇ ਤੱਕ ਤਿਆਰ ਨਹੀਂ ਹੋਈ। ਡੀਪੀਆਰ ਰਿਪੋਰਟ ਤਿਆਰ ਹੋਣ ਤੋਂ ਬਾਅਦ ਹੀ ਕੇਂਦਰ ਸਰਕਾਰ ਨੂੰ ਭੇਜੀ ਜਾਣੀ ਸੀ। ਇਹ ਪੂਰਾ ਪ੍ਰੋਜੈਕਟ 10,500 ਕਰੋੜ ਰੁਪਏ ਦਾ ਹੈ। ਪਹਿਲਾਂ ਨਿਊ ਚੰਡੀਗੜ੍ਹ ਦੇ ਪਿੰਡ ਸੁਲਤਾਨਪੁਰ ਵਿੱਚ ਇਸ ਲਈ ਜ਼ਮੀਨ ਦਿੱਤੀ ਗਈ ਸੀ।