News
ਮੁੜ ਤੋਂ ਖੁਲ੍ਹੇ ਸੇਵਾ ਕੇਂਦਰ, ਲਾਕਡਾਊਨ ਦੌਰਾਨ ਕੀਤੇ ਗਏ ਸੀ ਬੰਦ

ਲਾਕਡਾਊਨ ਕਾਰਨ ਬਾਕੀ ਸਾਰੇ ਅਦਾਰਿਆਂ ਨਾਲ ਸੇਵਾ ਕੇਂਦਰ ਵੀ ਬੰਦ ਕਰ ਦਿੱਤੇ ਗਏ ਸਨ। ਪਰ ਹੁਣ ਸਰਕਾਰ ਵੱਲੋਂ ਸਾਰੇ ਦੇ ਸਾਰੇ 516 ਸੇਵਾ ਕੇਂਦਰਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਸੇਵਾ ਕੇਂਦਰ ਨੂੰ ਜਨਤਕ ਛੁੱਟੀ ਵਾਲੇ ਦਿਨ ਨੂੰ ਛੱਡ ਕੇ ਸਾਰੇ ਦਿਨਾਂ ਲਈ ਖੋਲ ਦਿੱਤਾ ਹੈ। ਇੱਥੇ ਆਉਣ ਦੇ ਲਈ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਰੱਖਿਆ ਗਿਆ ਹੈ। ਇੱਥੇ ਜਨਤਾ ਸੋਮਵਾਰ ਤੋਂ ਸ਼ਨੀਵਾਰ ਤੱਕ ਆ ਸਕਦੀ ਹੈ। ਇਸਦੇ ਲਈ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੇ ਪਹਿਲਾ ਤੋਂ ਹੀ ਆਪੋਇੰਟਮੈਂਟ ਦੀ ਲੋੜ ਨਹੀਂ ਪਵੇਗੀ ਪਰ ਕੋਵਿਡ ਤੋਂ ਸੁਰੱਖਿਅਤ ਰਹਿਣ ਲਈ ਸੇਫਟੀ ਰੂਲਜ਼ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਆ।