Connect with us

Uncategorized

ਇਲਾਜ ਦੌਰਾਨ ਸ਼ਾਹਰੁਖ ਖਾਨ ਨੇ ਕੀਤਾ ਸਪੋਰਟ, ਦੀਪਿਕਾ ਪਾਦੂਕੋਣ ਨੇ ਡਾਕਟਰ ਦੀ ਕੀਤੀ ਸਿਫਾਰਿਸ਼:ਹਨੀ ਸਿੰਘ

Published

on

ਗਾਇਕ ਅਤੇ ਰੈਪਰ ਹਨੀ ਸਿੰਘ ਨੇ ਹਾਲ ਹੀ ਵਿੱਚ ਆਪਣੀ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਦੌਰਾਨ ਹਨੀ ਸਿੰਘ ਨੇ ਖੁਲਾਸਾ ਕਰਦੇ ਕਿਹਾ ਕਿ ਉਸ ਨੂੰ ਬਾਈਪੋਲਰ ਡਿਸਆਰਡਰ ਹੈ, ਜਿਸ ਕਾਰਨ ਉਸ ਨੂੰ ਇਲਾਜ ਕਰਵਾਉਣਾ ਪਿਆ। ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਹਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੁਰੇ ਸਮੇਂ ‘ਚ ਮਨੋਰੰਜਨ ਇੰਡਸਟਰੀ ਨਾਲ ਜੁੜੇ ਕਈ ਲੋਕ ਉਨ੍ਹਾਂ ਦੇ ਨਾਲ ਸਨ। ਉਹ ਹਨੀ ਦੀ ਸਿਹਤ ਬਾਰੇ ਜਾਣਨ ਲਈ ਉਸ ਦੇ ਸੰਪਰਕ ਵਿੱਚ ਰਹਿੰਦੇ ਸਨ। ਹਨੀ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਦਾ ਸਾਥ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਨੇ ਦਿੱਤਾ। ਇੰਨਾ ਹੀ ਨਹੀਂ ਦੀਪਿਕਾ ਨੇ ਡਾਕਟਰ ਨਾਲ ਵੀ ਸੰਪਰਕ ਕੀਤਾ।

Deepika Padukone Recommended Doctor, Akshay Kumar And SRK Used To Call: Honey  Singh On How Celebs Helped During Mental Health Issues