Connect with us

Punjab

ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਵਿਧਾਨ ਸਭਾ ਹਲਕਾ ਬਟਾਲਾ ਵਲੋਂ ਸੁੱਚਾ ਸਿੰਘ ਛੋਟੇਪੁਰ ਨੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ

Published

on

ਬਟਾਲਾ : ਬਟਾਲਾ ਵਿਧਾਨ ਸਭਾ ਹਲਕੇ ਤੋ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਵਲੋਂ ਬਟਾਲਾ ਐਸ ਡੀ ਐਮ ਬਟਾਲਾ ਦੇ ਦਫਤਰ ਚ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ ਗਏ  ਉਥੇ ਹੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਸਵੇਰੇ ਗੁਰਦਵਾਰਾ ਸਾਹਿਬ ਨਤਮਸਤਕ ਹੋਕੇ ਪਰਮਾਤਮਾ ਦਾ ਅਸ਼ੀਰਵਾਦ ਲੈਕੇ ਨੋਮੀਨੇਸ਼ਨ ਫਾਈਲ ਦਾਖਿਲ ਕਰਵਾਈ ਗਈ ਹੈ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਪਣੇ ਹਲਕੇ ਤੋਂ ਸਭ ਤੋਂ ਪਹਿਲੇ ਉਮੀਦਵਾਰ ਵਜੋਂ ਪੱਤਰ ਦਾਖਿਲ ਕਰਵਾਏ ਹਨ ਅਤੇ ਲੋਕਾਂ ਦਾ ਉਹਨਾਂ ਨੂੰ ਭਰਵਾਂ ਸਾਥ ਮਿਲ ਰਿਹਾ ਹੈ ਅਤੇ ਉਹਨਾਂ ਦੀ ਜਿੱਤ ਵੀ ਸਭ ਤੋਂ ਵੱਡੀ ਹੋਵੇਗੀ | ਉਥੇ ਹੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਇਕ ਮਹੀਨੇ ਪਹਿਲਾ ਹੀ ਉਮੀਦਵਾਰ ਐਲਾਨ ਦਿਤਾ ਸੀ ਜਿਸ ਕਾਰਨ ਉਹਨਾਂ ਨੂੰ ਆਪਣੇ ਪ੍ਰਚਾਰ ਦਾ ਸਮਾਂ ਮਿਲਿਆ ਸੀ ਅਤੇ ਬਟਾਲਾ ਹਲਕੇ ਦੇ ਹਰ ਵਰਗ ਵਲੋਂ ਸਹਿਯੁਗ ਮਿਲ ਰਿਹਾ ਹੈ |