Connect with us

World

ਅਮਰੀਕਾ ਦੇ ਟੈਕਸਾਸ ਮਾਲ ਵਿੱਚ ਹੋਈ ਗੋਲੀਬਾਰੀ, ਚਾਰ ਲੋਕਾਂ ਨੂੰ ਲੱਗੀ ਗੋਲੀ , ਇੱਕ ਦੀ ਹੋਈ ਮੌਤ

Published

on

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਟੈਕਸਾਸ ਸੂਬੇ ਦੇ ਐਲ ਪਾਸੋ ‘ਚ ਇਕ ਸ਼ਾਪਿੰਗ ਮਾਲ ‘ਚ ਗੋਲੀਬਾਰੀ ਕੀਤੀ ਗਈ, ਜਿਸ ਦੀ ਜਾਣਕਾਰੀ ਸਥਾਨਕ ਪੁਲਸ ਨੇ ਬੁੱਧਵਾਰ ਸ਼ਾਮ ਨੂੰ ਸ਼ਾਪਿੰਗ ਮਾਲ ਦੇ ਫੂਡ ਕੋਰਟ ‘ਚ ਦਿੱਤੀ। ਗੋਲੀਬਾਰੀ ‘ਚ ਚਾਰ ਲੋਕਾਂ ਨੂੰ ਗੋਲੀ ਲੱਗੀ, ਜਿਸ ‘ਚ ਹੁਣ ਤੱਕ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।

ਐਲ ਪਾਸੋ ਪੁਲਿਸ ਵਿਭਾਗ ਦੇ ਬੁਲਾਰੇ ਰਾਬਰਟ ਗੋਮੇਜ਼ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਸਿਏਲੋ ਵਿਸਟਾ ਮਾਲ ਦੇ ਅੰਦਰ ਹੋਈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਫਿਲਹਾਲ ਕੋਈ ਸ਼ਾਰਪ ਸ਼ੂਟਰ ਨਹੀਂ ਹੈ।