Punjab
ਬੁੱਕਸ ਮਾਰਕੀਟ ‘ਚ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

PUNJAB : ਖੰਨਾ ‘ਚ ਸ਼ੁੱਕਰਵਾਰ ਸਵੇਰੇ ਤਕਰੀਬਨ 5:30 ਵਜੇ ਬੇਖੌਫ ਚੋਰਾਂ ਦਾ ਕਹਿਰ ਦੇਖਣ ਨੂੰ ਮਿਿਲਆ, ਜਿੱਥੇ ਬੁੱਕਸ ਮਾਰਕੀਟ ‘ਚ ਚੋਰ ਕਾਰ ‘ਚ ਆਉਂਦੇ ਨੇ ‘ਤੇ ਤਿਨ ਦੁਕਾਨਾਂ ਦੇ ਸ਼ਟਰ ਤੋੜਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ, ਚੋਰਾਂ ਨੇ ਮਾਰਕੀਟ ‘ਚ ਮੋਬਾਈਲ ਦੀ ਦੁਕਾਨ, ਬੈਂਕਿੰਗ ਸੇਵਾਵਾਂ ਦੇਣ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ 8 ਤੋਂ 10 ਲੱਖ ਰੁਪਏ ਦੀ ਨਕਦੀ ਅਤੇ ਇਸਦੇ ਨਾਲ ਨਾਲ ਮੈਡੀਕਲ ਦੀ ਦੁਕਾਨ ਵਿਚੋਂ ਕਰੀਬ 65 ਹਜ਼ਾਰ ਰੁਪਏ ਦੀ ਨਕਦੀ ਲੈਕੇ ਫ਼ਰਾਰ ਹੋ ਗਏ, ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਸਵੇਰੇ ਕਾਗਜ਼ ਇਕੱਠੇ ਕਰ ਰਹੇ ਬੱਚਿਆਂ ਨੇ ਜਦੋਂ ਇਕ ਦੁਕਾਨਦਾਰ ਨੂੰ ਜੋ ਕਿ ਸਵੇਰੇ ਆਪਣੀ ਦਰਜ਼ੀ ਦੀ ਦੁਕਾਨ ਖੋਲ ਰਿਹਾ ਸੀ ਚੋਰੀ ਬਾਰੇ ਦੱਸਿਆ ਤਾਂ ਉਸ ਨੇ ਜਾ ਕੇ ਚੋਰਾਂ ਨੂੰ ਲਲਕਾਰਿਆ, ਜਿਸਤੋਂ ਬਾਅਦ ਚੋਰ ਕਾਰ ਵਿਚ ਬੈਠ ਕੇ ਫ਼ਰਾਰ ਹੋ ਗਏ ਅਤੇ ਕੁਝ ਦੇਰ ਬਾਅਦ ਫੇਰ ਉਹ ਕਾਰ ਨੂੰ ਤੇਜ਼ ਰਫਤਾਰ ਨਾਲ ਲੈਕੇ ਉਸਦੇ ਵਲ੍ਹ ਉਸਨੂੰ ਦਰੜਨ ਲਈ ਵਧੇ, ਪਰ ਉਸਨੇ ਦੁਕਾਨ ਦੀਆਂ ਪੌੜੀਆਂ ਚੜ੍ਹ ਕੇ ਆਪਣੀ ਜਾਨ ਬਚਾਈ। ਸੀ ਸੀ ਟੀ ਵੀ ਦੇ ਆਧਾਰ ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਨੂੰ ਜਲਦੀ ਹੀ ਫੜਨ ਦਾ ਭਰੋਸਾ ਵੀ ਦਿੱਤਾ ਹੈ