Connect with us

Amritsar

ਸਿੱਧੂ ਮੂਸੇਵਾਲਾ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼, ਮੰਗੀ ਮੁਆਫੀ

Published

on

ਵਿਵਾਦਾਂ ‘ਚ ਘਿਰੇ ਸਿੱਧੂ ਮੂਸੇਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਚ ਪੇਸ਼ ਹੋਏ ਹਨ। ਦਰਅਸਲ ਸਿੱਧੂ ਮੂਸੇਵਾਲਾ ਨੇ ਆਸਟ੍ਰੇਲੀਆ ਚ ਇੱਕ ਸ਼ੋਅ ਦੌਰਾਨ ਗੀਤ ਰਾਹੀਂ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਉਡਾਇਆ ਸੀ। ਜਿਸਤੋ ਬਾਅਦ ਇਹ ਮਾਮਲਾ ਕਾਫੀ ਗਰਮਾ ਗਿਆ ਸੀ। ਜਿਸ ਤੋਂ ਬਾਅਦ ਸਿੱਖ ਸੰਗਤਾਂ ਚ ਵੀ ਕਾਫੀ ਰੋਸ ਸੀ।

ਦਸ ਦਈਏ ਸਿੱਧੂ ਮੂਸੇਵਾਲਾ ਆਪਣੇ ਗੀਤ ‘ਚ ‘ਮਾਈ ਭਾਗੋ’ ਦਾ ਜ਼ਿਕਰ ਕਰਨ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਸੀ। ਜਿਸ ਤੋਂ ਬਾਅਦ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਤੇ ਮੁਆਫੀ ਦੀ ਮੰਗ ਕੀਤੀ ਗਈ ਸੀ।

ਵਿਵਾਦ ਨੂੰ ਭੱਖਦਾ ਦੇਖ ਮੁਸੇਵਾਲਾ ਨੇ ਫੈਸਬੁੱਕ ‘ਤੇ ਲਾਈਵ ਹੋ ਕੇ ਮੁਆਫੀ ਮੰਗ ਲਈ ਸੀ। ਪਰ ਹੁਣ ਮੂਸੇਵਾਲਾ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਤੇ ਮੁਆਫੀ ਮੰਗ ਲਈ ਹੈ। ਸਿੱਧੂ ਨੇ ਇਹ ਮੁਆਫੀ ਲਿਖਤੀ ਰੂਪ ਵਿੱਚ ਵੀ ਦਿੱਤੀ ਹੈ।