India
ਅੰਮ੍ਰਿਤ ਛੱਕ ਨਿਊਜ਼ੀਲੈਂਡ ਦੀ ਆਰਮੀ ‘ਚ ਭਰਤੀ ਹੋਇਆ ਨੌਜਵਾਨ

- ਲੂਈਸ ਟਾਲਬੋਟ ਨੇ ਸਿੱਖ ਕੌਮ ਦਾ ਨਾਮ ਕੀਤਾ ਉੱਚਾ
- ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛੱਕਿਆ
- ਅੰਮ੍ਰਿਤ ਛੱਕ ਨਿਊਜ਼ੀਲੈਂਡ ਦੀ ਆਰਮੀ ‘ਚ ਹੋਇਆ ਭਰਤੀ
- ਤਬਲਾ ਅਤੇ ਕੀਰਤਨ ਸਿੱਖ ਰਿਹਾ ਹੈ ਲੂਈ ਸਿੰਘ ਖਾਲਸਾ
- ਅੰਮ੍ਰਿਤ ਛੱਕ ਨਿਊਜ਼ੀਲੈਂਡ ਦੀ ਆਰਮੀ ‘ਚ ਭਰਤੀ ਹੋਇਆ ਨੌਜਵਾਨ, ਸਿੱਖਾਂ ਦੇ ਮਾਣ ‘ਚ ਹੋਇਆ ਹੋਰ ਵੀ ਵਾਧਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਛੱਕਿਆ ਸੀ ਅੰਮ੍ਰਿਤ
ਨਿਊਜ਼ੀਲੈਂਡ, 07 ਜੁਲਾਈ : ਸਿੱਖ ਕੌਮ ਦੇ ਮਾਣ ‘ਚ ਉਸ ਵੇਲੇ ਹੋਰ ਵਾਧਾ ਹੋਇਆ ਜਦੋਂ ਨਿਊਜ਼ੀਲੈਂਡ ਦੇ ਕੈਂਟਰਬਰੀ ਸ਼ਹਿਰ ਟੀਮਾਰੂ ਦਾ ਰਹਿਣ ਵਾਲੇ ਨੌਜਵਾਨ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋ ਅੰਮ੍ਰਿਤ ਛੱਕਿਆ ਤੇ ਹੁਣ ਨਿਊਜ਼ੀਲੈਂਡ ਦੀ ਆਰਮੀ ‘ਚ ਭਰਤੀ ਹੋ ਗਿਆ।

ਲੂਈਸ ਟਾਲਬੋਟ ਦਾ ਪੰਜਾਬੀ ਨਾਮ ਲੂਈ ਸਿੰਘ ਖਾਲਸਾ ਹੈ। ਲੂਈਸ ਦੇ ਇਸ ਉਦਮ ਨੇ ਪੂਰੀ ਦੁਨੀਆ ‘ਚ ਸਿੱਖ ਕੌਮ ਦਾ ਨਾਮ ਹੋਰ ਉੱਚਾ ਕੀਤਾ ਹੈ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਦਸਤਾਰ ਸਜਾ ਕੇ ਅੱਗੇ ਵਧਣ ਲਈ ਇਹ ਸਿੱਖ ਬੱਚਿਆਂ ਲਈ ਵਿਸ਼ਵ ਵਿਆਪੀ ਇਕ ਵਧੀਆ ਉਦਾਹਰਣ ਹੈ ਤਾਂ ਕਿ ਕੇਸਾਂ ਕਰਕੇ ਉਨ੍ਹਾਂ ਦੇ ਵਿਚ ਕੋਈ ਹੀਣ ਭਾਵਨਾ ਨਾ ਪੈਦਾ ਹੋਵੇ।

ਦੱਸ ਦਈਏ ਕਿ ਬੀਤੇ ਦਿਨੀਂ ਨਿਊਜ਼ੀਲੈਂਡ ਆਰਮੀ ਦੇ ‘ਚ ਨਵੇਂ ਭਰਤੀ ਹੋਏ ੬੩ ਮੁੰਡਿਆਂ ਦੀ ਪਾਸਿੰਗ ਪ੍ਰੇਡ ਹੋਈ। ਲੂਈਸ ਟਾਲਬੋਟ ਇਨ੍ਹਾਂ ਨੌਜਵਾਨਾਂ ‘ਚੋਂ ਇੱਕ ਹੈ।ਇਸ ਤੋਂ ਬਾਅਦ ਲੂਈਸ ਨੇ ਪੰਜਾਬ ਤੋਂ ਵਾਪਿਸ ਨਿਊਜ਼ੀਲੈਂਡ ਆ ਕੇ ਤਬਲਾ ਅਤੇ ਕੀਰਤਨ ਸਿੱਖਣਾ ਸ਼ੁਰੂ ਕਰ ਦਿੱਤਾ।