Uncategorized
ਗਾਇਕ ਕੇ.ਕੇ ਦਾ ਅੱਜ ਹੋਵੇਗਾ ਪੋਸਟਮਾਰਟਮ, ਪਰਿਵਾਰ ਪਹੁੰਚਿਆ ਕੋਲਕਾਤਾ

ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇਕੇ ਦੇ ਅਚਾਨਕ ਦੇਹਾਂਤ ਕਾਰਨ ਬਾਲੀਵੁੱਡ ਜਗਤ ਸਮੇਤ ਲੱਖਾਂ ਪ੍ਰਸ਼ੰਸਕ ਸਦਮੇ ਵਿੱਚ ਹਨ। ਇਸ ਦੌਰਾਨ ਕੇ.ਕੇ ਦੀ ਅਚਾਨਕ ਹੋਈ ਮੌਤ ਨੂੰ ਗੈਰ-ਕੁਦਰਤੀ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਹਾਲਾਂਕਿ ਅਜੇ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।
ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਸ਼ਾਮ ਕੋਲਕਾਤਾ ‘ਚ ਇਕ ਲਾਈਵ ਕੰਸਰਟ ਦੌਰਾਨ ਉਨ੍ਹਾਂ ਦੀ ਸਿਹਤ ਵਿਗੜਨ ਦੀ ਸ਼ਿਕਾਇਤ ਹੋਈ, ਜਿਸ ਤੋਂ ਕੁਝ ਦੇਰ ਬਾਅਦ ਉਹ ਅਚਾਨਕ ਸਟੇਜ ‘ਤੇ ਡਿੱਗ ਗਏ।
ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।