World
ਤਿੱਬਤ ‘ਚ ਬਰਫੀਲੇ ਤੂਫਾਨ ਨੇ ਮਚਾਈ ਤਬਾਹੀ, 8 ਦੀ ਹੋਈ ਮੌਤ, 24 ਘੰਟੇ ਜਾਰੀ ਰਿਹਾ ਬਚਾਅ ਕਾਰਜ
ਤਿੱਬਤ ‘ਚ ਬਰਫੀਲੇ ਤੂਫਾਨ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਮੁਤਾਬਕ ਇਹ ਹਾਦਸਾ ਤਿੱਬਤ ਦੇ ਦੱਖਣ-ਪੱਛਮੀ ਖੇਤਰ ‘ਚ ਨਯਿੰਗਚੀ ਸ਼ਹਿਰ ‘ਚ ਡੌਕਸੋਂਗ ਲਾ ਸੁਰੰਗ ਦੇ ਨੇੜੇ ਵਾਪਰਿਆ। ਚੀਨ ਦੀ ਸਰਕਾਰ ਨੇ ਮੌਕੇ ‘ਤੇ ਬਚਾਅ ਦਲ ਭੇਜ ਦਿੱਤਾ ਹੈ।
ਜੋ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਰਿਹਾ ਹੈ। ਇਸ ਦੇ ਨਾਲ ਹੀ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਮੰਗਲਵਾਰ ਰਾਤ ਕਰੀਬ 8 ਵਜੇ ਵਾਪਰੇ ਇਸ ਹਾਦਸੇ ਤੋਂ ਬਾਅਦ ਡੌਕਸੋਂਗ ਲਾ ਸੁਰੰਗ ਨੇੜੇ ਕਈ ਵਾਹਨ ਅਤੇ ਲੋਕ ਫਸੇ ਹੋਏ ਹਨ।
ਬਚਾਅ ਕਾਰਜ 24 ਘੰਟਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ
ਬਚਾਅ ਕਾਰਜ ਨੂੰ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਲੋਕ ਲਾਪਤਾ ਹਨ। ਗਲੋਬਲ ਟਾਈਮਜ਼ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਹੀ 131 ਲੋਕਾਂ ਦੀਆਂ ਸੁਰੱਖਿਆ ਟੀਮਾਂ ਅਤੇ 28 ਵਾਹਨਾਂ ਨੂੰ ਬਚਾਅ ਕਾਰਜ ਲਈ ਭੇਜਿਆ ਗਿਆ।