Connect with us

SHIMLA

ਰਾਜਧਾਨੀ ਸ਼ਿਮਲਾ ‘ਚ ਬਰਫਬਾਰੀ ਸ਼ੁਰੂ, ਅੱਜ ਤੇ ਕੱਲ ਦੋ ਦਿਨਾਂ ਤੱਕ ਭਾਰੀ ਬਰਫਬਾਰੀ ਦਾ ਅਲਰਟ

Published

on

ਸ਼ਿਮਲਾ ਸਮੇਤ ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ‘ਚ ਇਕ ਵਾਰ ਫਿਰ ਤੋਂ ਬਰਫਬਾਰੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਅੱਜ ਤੋਂ 5 ਫਰਵਰੀ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਅਤੇ ਭਲਕੇ ਸੂਬੇ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਬਾਰੇ ਅਲਰਟ ਜਾਰੀ ਕੀਤਾ ਹੈ। ਸ਼ਿਮਲਾ ਦੇ ਰਿਜ ਗਰਾਊਂਡ ‘ਚ ਹੋਈ ਤਾਜ਼ਾ ਬਰਫਬਾਰੀ ਨੂੰ ਦੇਖ ਕੇ ਸੈਲਾਨੀਆਂ ਦੇ ਚਿਹਰੇ ਖਿੜ ਗਏ ਅਤੇ ਸੈਲਾਨੀ ਬਰਫਬਾਰੀ ਦਾ ਆਨੰਦ ਲੈਂਦੇ ਦੇਖੇ ਗਏ।

ਸ਼ਿਮਲਾ ਪਹੁੰਚੇ ਸੈਲਾਨੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਪਹਿਲੀ ਵਾਰ ਇਸ ਤਰ੍ਹਾਂ ਦੀ ਬਰਫ ਡਿੱਗਦੀ ਦੇਖ ਰਹੇ ਹਨ ਅਤੇ ਸ਼ਿਮਲਾ ਦੀ ਯਾਤਰਾ ਸਫਲ ਰਹੀ ਹੈ।ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਅਜੇ 2 ਦਿਨ ਪਹਿਲਾਂ ਹੀ ਸੂਬੇ ਦੇ ਉੱਚੇ ਇਲਾਕਿਆਂ ‘ਚ ਭਾਰੀ ਬਰਫਬਾਰੀ ਦੇਖਣ ਨੂੰ ਮਿਲੀ ਸੀ ਅਤੇ ਹੁਣ ਇਕ ਵਾਰ ਫਿਰ ਤੋਂ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸ ਨਾਲ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

ਸੂਬੇ ‘ਚ ਭਾਰੀ ਬਰਫਬਾਰੀ ਕਾਰਨ 4 NH ਸਮੇਤ 504 ਸੜਕਾਂ ਆਵਾਜਾਈ ਲਈ ਬੰਦ ਹਨ ਜਦਕਿ ਕਈ ਇਲਾਕਿਆਂ ‘ਚ ਬਿਜਲੀ ਅਤੇ ਪਾਣੀ ਵੀ ਕੱਟਿਆ ਗਿਆ ਹੈ। ਹਾਲਾਂਕਿ, ਲੋਕ ਨਿਰਮਾਣ ਵਿਭਾਗ ਸੜਕਾਂ ਨੂੰ ਬਹਾਲ ਕਰਨ ਵਿੱਚ ਰੁੱਝਿਆ ਹੋਇਆ ਹੈ ਅਤੇ ਬਰਫਬਾਰੀ ਨੂੰ ਹਟਾਉਣ ਲਈ 250 ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। ਫਿਲਹਾਲ ਸੂਬੇ ਦੇ ਉੱਚੇ ਇਲਾਕਿਆਂ ‘ਚ 5 ਫਰਵਰੀ ਤੱਕ ਬਰਫਬਾਰੀ ਜਾਰੀ ਰਹੇਗੀ।