Politics
ਭਾਰਤ-ਪਾਕਿ ਸਰਹੱਦ ਪਾਰ ਤੋਂ ਡਰੋਨ ਵਰਗੀ ਚੀਜ ਨੇ ਭਾਰਤ ਵੱਲ ਆਉਣ ਦੀ ਕੀਤੀ ਕੋਸ਼ਿਸ਼
ਭਾਰਤ-ਪਾਕਿ ਸਰਹੱਦ ਪਾਰ ਤੋਂ ਡਰੋਨ ਵਰਗੀ ਚੀਜ ਨੇ ਭਾਰਤ ਵੱਲ ਆਉਣ ਦੀ ਕੀਤੀ ਕੋਸ਼ਿਸ਼,ਬੀਐੱਸਐੱਫ ਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ

ਗੁਰਦਾਸਪੁਰ ਭਾਰਤ-ਪਾਕਿ ਤੇ ਹਾਲਾਤ ਨਾਜ਼ੁਕ
ਡਰੋਨ ਵਰਗੀ ਚੀਜ ਦੇਖੀ ਗਈ
ਬੀਐੱਸਐੱਫ ਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ
ਗੁਰਦਾਸਪੁਰ,05 ਅਕਤੂਬਰ:(ਗੁਰਪ੍ਰੀਤ ਚਾਵਲਾ) ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਭਾਰਤ-ਪਾਕਿ ਸਰਹੱਦ ਦੇ ਨੇੜੇ ਬੀਤੀ ਦੇਰ ਰਾਤ ਡਰੋਨ ਵਰਗੀ ਕੋਈ ਚੀਜ਼ ਵੇਖੇ ਜਾਣ ਦੇ ਬਾਅਦ ਐੱਸਐੱਸਪੀ ਬਟਾਲਾ ਅਤੇ ਬਟਾਲਾ ਪੁਲਿਸ ਪਾਰਟੀ ਦੇ ਨਾਲ ਡੇਰਾ ਬਾਬਾ ਨਾਨਕ ਵਿੱਚ ਕੰਡਿਆਲੀ ਤਾਰ ਦੇ ਨੇੜੇ ਇਲਾਕਿਆਂ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ।
ਉੱਥੇ ਹੀ ਇਸ ਸਰਹੱਦੀ ਇਲਾਕੇ ‘ਚ ਇਸ ਮਾਮਲੇ ਦੀ ਜਾਂਚ ਲਈ ਪਹੁੰਚੇ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਦੇ ਸਮੇਂ ਸੂਚਨਾ ਮਿਲੀ ਸੀ,ਕਿ ਕੋਈ ਡਰੋਨ ਵਰਗੀ ਕਿਸੇ ਚੀਜ਼ ਦੀ ਆਵਾਜ਼ ਸੁਣੀ ਹੈ। ਦੋ ਵਾਰ ਭਾਰਤ-ਪਾਕਿ ਸਰਹੱਦ ਪਾਰ ਤੋਂ ਭਾਰਤ ਵੱਲ ਆਉਣ ਦੀ ਕੋਸ਼ਿਸ਼ ਕੀਤੀ ਹੈ,ਜਿਸਦੇ ਬਾਅਦ ਬੀਐੱਸਐੱਫ ਜਵਾਨਾਂ ਨੇ ਫਾਇਰਿੰਗ ਵੀ ਕੀਤੀ ਹੈ ਜਿਸਦੇ ਬਾਅਦ ਉਹ ਚੀਜ਼ ਵਾਪਸ ਪਰਤ ਗਈ। ਸੁਰੱਖਿਆ ਦੇ ਕੜੇ ਇੰਤਜਾਮ ਕਰ ਬਾਰਡਰ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਸਰਚ ਅਪਰੇਸ਼ਨ ਕੀਤਾ ਗਿਆ ਹੈ ਹੁਣ ਤੱਕ ਕੁੱਝ ਵੀ ਨਹੀ ਮਿਲਿਆ ਪੁਲਿਸ ਦਾ ਕਹਿਣਾ ਹੈ।
Continue Reading