Connect with us

Punjab

ਵਿਦੇਸ਼ ਗਏ ਪੁੱਤ ਦੀ ਸੜਕ ਹਾਦਸੇ ‘ਚ ਹੋਈ ਮੌਤ

Published

on

ਸਾਉਦੀ ਅਰਬ ਵਿੱਚ ਟਰਾਲਾ ਪਲਟਣ ਕਾਰਨ ਪੰਜਗਰਾਈਂ ਨੇੜਲੇ ਪਿੰਡ ਰਸੂਲਪੁਰ ਦੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ| ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਰੁਜ਼ਗਾਰ ਲਈ ਸਾਊਦੀ ਅਰਬ ਭੇਜਿਆ ਸੀ।

ਲੜਕਾ ਇਕ ਕੰਪਨੀ ‘ਚ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਵੀਰਵਾਰ ਯਾਨੀ 18 ਅਪ੍ਰੈਲ ਨੂੰ ਜਦੋਂ ਉਹ ਟਰਾਲਾ ਖਾਲੀ ਕਰਕੇ ਕੰਪਨੀ ‘ਚ ਵਾਪਸ ਆ ਰਿਹਾ ਸੀ ਤਾਂ ਫਲਾਈਓਵਰ ‘ਤੇ ਅਚਾਨਕ ਟਰਾਲਾ ਅਸੰਤੁਲਿਤ ਹੋ ਕੇ ਪਲਟ ਗਿਆ , ਜਿਸ ਕਾਰਨ ਉਸ ਦਾ ਲੜਕਾ ਅਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ | .

ਇਸ ਹਾਦਸੇ ਤੋਂ ਤੁਰੰਤ ਬਾਅਦ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਅਮਨਦੀਪ ਦੀ ਲਾਸ਼ ਨੂੰ ਵਾਪਸ ਪੰਜਾਬ ਲਿਆਂਦਾ ਜਾਵੇ ਅਤੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਅਜੇ ਅਣਵਿਆਹਿਆ ਸੀ ਅਤੇ ਆਪਣੇ ਪਿੱਛੇ ਮਾਤਾ-ਪਿਤਾ, ਇੱਕ ਭਰਾ ਅਤੇ ਇੱਕ ਭੈਣ ਛੱਡ ਗਿਆ ਹੈ।