Connect with us

Uncategorized

ਸੋਨਮ ਬਾਜਵਾ ਨੇ ਬੈੱਡਰੂਮ ‘ਚ ਕਰਵਾਇਆ ਫੋਟੋ ਸ਼ੂਟ

Published

on

PUNJABI ACTRESS : ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਨੂੰ ਉਸ ਦੀ ਖੂਬਸੂਰਤੀ ਦੇ ਨਾਲ ਨਾਲ ਜ਼ਬਰਦਸਤ ਐਕਟਿੰਗ ਲਈ ਵੀ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਸੋਨਮ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ ‘ਚ ਰਹਿੰਦੀ ਹੈ। ਉਹ ਅਕਸਰ ਆਪਣੀ ਬੇਹੱਦ ਖੂਬਸੂਰਤ ਤਸਵੀਰਾਂ ਇੰਟਰਨੈੱਟ ‘ਤੇ ਪਾਉਂਦੀ ਰਹਿੰਦੀ ਹੈ। ਹਾਲ ਹੀ ‘ਚ ਸੋਨਮ ਬਾਜਵਾ ਦੀਆਂ ਬੇਹੱਦ ਹੌਟ ਤਸਵੀਰਾਂ ਸੋਸ਼ਲ ਮਡਿੀਆ ‘ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸੋਨਮ ਬੈੱਡਰੂਮ ‘ਚ ਨਜ਼ਰ ਆ ਰਹੀ ਹੈ।

ਬੈੱਡਰੂਮ ‘ਚ ਸੋਨਮ ਦਾ ਹੌਟ ਅਵਤਾਰ ਤੇ ਖੂਬਸੂਰਤੀ ਦੇਖ ਫੈਨਜ਼ ਦੀਆਂ ਨਜ਼ਰ ਅਦਾਕਾਰਾਂ ‘ਤੇ ਠਹਿਰ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਬੈਕਲੈੱਸ ਟੌਪ ਤੇ ਸਕਾਇ ਬਲੂ ਰੰਗ ਦੀ ਜੀਨਜ਼ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ ਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ। ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਜ਼ ਕਮੈਂਟ ਕਰ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।

ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣਾ ਕਰੀਅਰ ਦਿਲਜੀਤ ਦੋਸਾਂਝ ਦੇ ਨਾਲ ਫਿਲਮ ‘ਪੰਜਾਬੀ 1984’ ਤੋਂ ਸ਼ੁਰੂ ਕੀਤਾ ਸੀ। ਇਸ ਫਿਲਮ ‘ਚ ਅਦਾਕਾਰਾ ਦੇ ਸਿੰਪਲ ਕਿਰਦਾਰ ਤੇ ਉਸ ਦੀ ਲੁਕਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਹੀ ਨਹੀਂ ਸੋਨਮ ਪੰਜਾਬੀ ਇੰਡਸਟਰੀ ਦੀ ਪਹਿਲੀ ਅਜਿਹੀ ਅਦਾਕਾਰਾ ਹੈ, ਜਿਸ ਦੇ ਨਾਮ ‘ਤੇ 100 ਕਰੋੜੀ ਫਿਲਮ ਦੀ ਹੀਰੋਈਨ ਹੋਣ ਦਾ ਰਿਕਾਰਡ ਹੈ। ਉਹ ਪਿਛਲੇ ਸਾਲ ਗਿੱਪੀ ਗਰੇਵਾਲ ਨਾਲ ਕੈਰੀ ਆਨ ਜੱਟਾ 3 ‘ਚ ਨਜ਼ਰ ਆਈ ਸੀ, ਜਿਸ ਨੇ ਬਾਕਸ ਆਫਿਸ ‘ਤੇ ਇਤਿਹਸ ਰਚਿਆ ਸੀ। ਫਿਲਮ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ।