Punjab
ਬਸਪਾ ਨੂੰ ਪੰਜਾਬ ਵਿਚ ਮਿਲਿਆ 20 ਸੀਟਾਂ ਸਬੰਧੀ ਬੋਲੇ ਅਟਵਾਲ, ਕਿਹਾ ਪਾਰਟੀ ਦਾ ਫੈਸਲਾ ਸਿਰਮਥੇ

ਅੰਮ੍ਰਿਤਸਰ : ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਚਲਦਿਆਂ ਚੋਣ 2022 ਵਿਚ ਪੰਜਾਬ ਦੀਆ 20 ਸੀਟਾਂ ਬਸਪਾ ਨੂੰ ਚੋਣਾਂ ਲੜਣ ਲਈ ਦਿਤੀਆ ਗਈਆ ਸਨ ਪਰ ਬੀਜੇਪੀ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਅਨਿਲ ਜੋਸ਼ੀ ਦੇ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਤੌ ਬਾਦ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਨੋਰਥ ਅਤੇ ਸੈਂਟਰਲ ਸੀਟਾਂ ਜੌ ਕਿ ਬਸਪਾ ਨੂੰ ਮਿਲਿਆ ਸੀ ਉਸ ਤੇ ਹੁਣ ਸ੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਚੋਣ ਲੜਣਗੇ।
ਜਦੌ ਇਸ ਸੰਬਧੀ ਬਸਪਾ ਦੇ ਪੰਜਾਬ ਜਰਨਲ ਸਕੱਤਰ ਮਨਜੀਤ ਸਿੰਘ ਅਟਵਾਲ ਨਾਲ ਗਲਬਾਤ ਕੀਤੀ ਤਾ ਉਹਨਾ ਦਾ ਕਹਿਣਾ ਸੀ ਕਿ ਅੰਮ੍ਰਿਤਸਰ ਨੋਰਥ ਦੀ ਸੀਟ ਤੇ ਪਹਿਲਾ ਬਸਪਾ ਦੇ ਉਮੀਦਵਾਰ ਵਲੋਂ ਚੌਣ ਲੜੀ ਜਾਣੀ ਸੀ ਪਰ ਪਾਰਟੀ ਹਾਈਕਮਾਨ ਦੇ ਆਦੇਸ਼ਾਂ ਤੇ ਹੁਣ ਉਥੋਂ ਸ੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਅਨਿਲ ਜੋਸ਼ੀ ਵਲੋਂ ਚੋਣ ਲੜਣ ਦਾ ਫੈਸਲਾ ਆਇਆ ਹੈ ਜਿਸਦੇ ਚਲਦੇ ਹੁਣ ਬਸਪਾ ਨੂੰ ਸ਼ਾਮ ਚੁਰਾਸੀ ਦੀ ਸੀਟ ਤੌ ਚੋਣ ਲੜਣ ਲਈ ਕਿਹਾ ਗਿਆ ਹੈ ਜਿਥੋਂ ਮਹਿੰਦਰ ਸਿੰਘ ਸੰਦਰਾ ਨੂੰ ਚੋਣ ਲੜਣ ਦੀ ਜਿੰਮੇਵਾਰੀ ਸੌਂਪੀ ਗਈ ਹੈ ਇਸ ਤੌ ਇਲਾਵਾ ਸੁਜਾਨਪੁਰ ਦੀ ਜਗਾ ਹੁਣ ਕਪੂਰਥਲਾ ਦੀ ਸੀਟ ਤੌ ਬਸਪਾ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ ਜੋ ਕਿ ਇਹ ਪਾਰਟੀ ਹਾਈਕਮਾਨ ਦਾ ਫੈਸਲਾ ਹੈ ਜਿਸਦਾ ਕਿ ਅਸੀਂ ਤਹਿਦਿਲੌ ਸਵਾਗਤ ਕਰਦੇ ਹਾਂ।