Punjab
ਸ੍ਰੀ ਮੁਕਤਸਰ ਸਾਹਿਬ ਵਾਪਰੀ ਲੁੱਟ ਦੀ ਘਟਨਾ, 22 ਹਜ਼ਾਰ ਰੁਪਏ ਦੀ ਨਕਦੀ ਖੋਹ ਲੁਟੇਰੇ ਹੋਏ ਫ਼ਰਾਰ
24 ਨਵੰਬਰ 2023: ਸ੍ਰੀ ਮੁਕਤਸਰ ਸਾਹਿਬ ਵਿਖੇ ਦੇਰ ਰਾਤ ਕਰੀਬ 9 ਅਤੇ 10 ਵਜੇ ਲੁੱਟ-ਖੋਹ ਦੀਆਂ ਦੋ ਘਟਨਾਵਾਂ ਵਾਪਰੀਆਂ। ਪਹਿਲੀ ਘਟਨਾ ‘ਚ ਮੁਕਤਸਰ ਦੇ ਕੋਟਕਪੂਰਾ ਰੋਡ ਬਾਈਪਾਸ ‘ਤੇ ਸਥਿਤ ਹੇਅਰ ਸੈਲੂਨ ‘ਚੋਂ ਦੋ ਅਣਪਛਾਤੇ ਨੌਜਵਾਨਾਂ ਨੇ ਪਿਸਤੌਲ ਦੀ ਨੋਕ ‘ਤੇ ਕਰੀਬ 22 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਸੈਲੂਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਅਤੇ ਦੂਸਰੀ ਘਟਨਾ ‘ਚ ਮੁਕਤਸਰ ਦੇ ਬਠਿੰਡਾ ਰੋਡ ‘ਤੇ ਪੁਰਾਣੇ ਅਜੀਤ ਸਿਨੇਮਾ ਕੋਲ ਸਥਿਤ LA PINNO PIZZA ਵਿਖੇ ਉਕਤ ਦੋ ਅਣਪਛਾਤੇ ਨੌਜਵਾਨਾਂ ਨੇ ਫਿਰ ਲੁੱਟ ਦੀ ਦੂਜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਦੂਜੀ ਘਟਨਾ ਵੀ ਪੀਜ਼ੇ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ‘ਚ ਕੈਦ ਹੋ ਗਈ ਹੈ |