Uncategorized
ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ‘ਆਪ’ ਵੱਲੋਂ ਫੂਕੇ ਗਏ ਮੋਦੀ ਅਤੇ ਖੱਟਰ ਦੇ ਪੁਤਲੇ

ਫਰੀਦਕੋਟ : ਕੱਲ੍ਹ ਕਰਨਾਲ ਵਿਖੇ ਬੀਜੇਪੀ ਦਾ ਵਿਰੋਧ ਕਰਨ ਤੇ ਨਿਹੱਥੇ ਕਿਸਾਨਾਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਇਸ ਤੋਂ ਇਲਾਵ ਸਥਾਨਕ ਐਸ ਡੀ ਐਮ ਵੱਲੋਂ ਕਿਸਾਨਾਂ ਵਿਰੁੱਧ ਦਿੱਤੇ ਗਏ ਆਦੇਸ਼ ਜਿਸ ਵਿੱਚ ਕਿਸਾਨਾਂ ਦੇ ਸਿਰ ਪਾੜਨ ਦੀ ਗੱਲ ਕੀਤੀ ਗਈ ਨੂੰ ਲੈ ਕੇ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸੇ ਦੇ ਚਲਦੇ ਅੱਜ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਵਿਖੇ ਰੋਸ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਸਾਂਝੇ ਤੌਰ ਤੇ ਪੁਤਲੇ ਫੂਕੇ ਗਏ।
ਜਾਣਕਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪੰਜਾਬ ਦੇ ਮੀਤ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਕਿਸਾਨ ਖੇਤੀ ਕਨੂੰਨਾਂ ਦੇ ਖਿਲਾਫ ਸ਼ਾਂਤਮਈ ਅੰਦੋਲਨ ਕਰ ਰਹੇ ਹਨ ਅਤੇ ਕਲ ਜੋ ਹਰਿਆਣਾ ਚ ਬੀਜੇਪੀ ਆਗੂਆ ਦਾ ਸ਼ਾਂਤਮਈ ਵਿਰੋਧ ਕਰ ਰਹੇ ਨਿਹੱਥੇ ਕਿਸਾਨਾ ਤੇ ਅੰਨੇਵਾਹ ਲਾਠੀਚਾਰਜ ਕੀਤਾ ਗਿਆ ਅਤੇ ਇਸ ਤੋਂ ਵੱਧ ਸ਼ਰਮਨਾਕ ਕੇ ਸਥਾਨਕ ਐਸਡੀਐਮ ਵੱਲੋਂ ਪੁਲਿਸ ਨੂੰ ਆਦੇਸ਼ ਦਿੱਤੇ ਗਏ ਕੇ ਕਿਸਾਨਾਂ ਦੇ ਸਿਰ ਲਾਠੀਆ ਨਾਲ ਪਾੜ ਦੇਵੋ ਬੇਹੱਦ ਨਿੰਦਣਯੋਗ ਹੈ ਨਾਲ ਹੀ ਕਲ ਅਮ੍ਰਿਤਸਰ ਚ ਜਲਿਆਂਵਾਲਾ ਬਾਗ ਦੇ ਸਮਾਗਮ ਦੋਰਾਨ ਬਾਹਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਵੀ ਪੰਜਾਬ ਸਰਕਾਰ ਵੱਲੋਂ ਲਾਠੀਆ ਚਲਾਈਆਂ ਗਈਆਂ ਜਿਸ ਦੇ ਰੋਸ਼ ਵੱਜੋ ਅੱਜ ਉਨ੍ਹਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਵੱਲੋਂ ਕਾਲੇ ਕਨੂੰਨ ਵਾਪਿਸ ਨਹੀ ਲਏ ਜਾ ਰਹੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੜ ਅਤੇ ਪੰਜਾਬ ਦੇ ਮੁਖਮੰਤਰੀ ਦਾ ਸਾਂਝੇ ਤੌਰ ਤੇ ਪੁਤਲਾ ਫੂਕਿਆ ਜਾ ਰਿਹਾ ਹੈ ਅਤੇ ਅਸੀਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਉਨ੍ਹਾਂ ਵੱਲੋਂ ਕਿਸਾਨਾਂ ਤੇ ਇਦਾ ਹੀ ਤਸ਼ੱਦਦ ਕੀਤੇ ਗਏ ਤਾਂ ਆਮ ਆਦਮੀ ਪਾਰਟੀ ਕਿਸਾਨਾ ਦੇ ਹੱਕਾਂ ਲਈ ਆਪਣਾ ਖੂਨ ਤੱਕ ਬਹਾਣ ਤੋਂ ਗੁਰੇਜ਼ ਨਹੀਂ ਕਰੇਗੀ।