Connect with us

Politics

SGPC ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਸੰਘਰਸ਼ !

ਬਾਦਲਾਂ ਨੂੰ ਟੱਕਰ ਦੇਣ ਲਈ ਪੰਥਕ ਧਿਰਾਂ ਹੋਈਆਂ ਇੱਕਜੁਟ,5 ਧਿਰਾਂ ਵੱਲੋਂ ਇਕੱਠੇ ਹੋ ਕੇ ‘ਪੰਥਕ ਏਕਤਾ’ ਦਾ ਐਲਾਨ

Published

on

ਬਾਦਲਾਂ ਨੂੰ ਟੱਕਰ ਦੇਣ ਲਈ ਪੰਥਕ ਧਿਰਾਂ ਹੋਈਆਂ ਇੱਕਜੁਟ
5 ਧਿਰਾਂ ਵੱਲੋਂ ਇਕੱਠੇ ਹੋ ਕੇ ‘ਪੰਥਕ ਏਕਤਾ’ ਦਾ ਐਲਾਨ
ਸ਼੍ਰੋਮਣੀ ਕਮੇਟੀ ਚੋਣਾਂ ‘ਚ ਬਾਦਲਾਂ ਨੂੰ ਦੇਣਗੇ ਟੱਕਰ
ਰਲ-ਮਿਲ ਕੇ ਸਾਂਝੇ ਤੌਰ ‘ਤੇ ਚੋਣਾਂ ਲੜਣਗੀਆਂ ਇਹ ਧਿਰਾਂ

ਜਲੰਧਰ,11 ਨਵੰਬਰ:(ਪਰਮਜੀਤ ਰੰਗਪੁਰੀ) ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਨਹੁੰ-ਮਾਸ ਦਾ ਰਿਸ਼ਤਾ ਹੈ,ਕਿਹਾ ਵੀ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋ ਵੀ ਫੈਸਲੇ ਲਏ ਜਾਂਦੇ ਹਨ ਉਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਰੋਲ ਹੁੰਦਾ ਹੈ। ਪਰ ਹੁਣ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਲਈ ਨਵੀਂ ਸਿਆਸਤ ਹੋ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਪਾਰਟੀ ਤੋਂ ਆਜ਼ਾਦੀ ਦਵਾਉਣ ਲਈ ਪੰਜ ਪੰਥਕ ਧਿਰਾਂ ਇੱਕਜੁਟ ਹੋ ਗਈਆਂ ਹਨ। ਜਿੰਨਾਂ ਨੇ ਇਕੱਠਿਆਂ ਹੋ ਕੇ ਪੰਥਕ ਏਕਤਾ ਦਾ ਐਲਾਨ ਕੀਤਾ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ ਡੈਮੋਕਰੇਟਿਕ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਅਹੁਦੇਦਾਰ ਸ਼ਾਮਿਲ ਹਨ। ਜਿੰਨਾਂ ਦਾ ਇੱਕ ਉਦੇਸ਼ ਹੈ ਕਿ ਇਕ ਜੁੱਟ ਹੋ ਕੇ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਇਆ ਜਾਵੇ।