Punjab
ਜਲੰਧਰ ‘ਚ ਗੋਲੀ ਲੱਗਣ ਨਾਲ ਸਬ ਇੰਸਪੈਕਟਰ ਦੀ ਮੌਤ

11 ਜਨਵਰੀ 2024: ਜਲੰਧਰ ‘ਚ ਦੇਰ ਰਾਤ ਗੋਲੀ ਲੱਗਣ ਕਾਰਨ ਸਬ ਇੰਸਪੈਕਟਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਜਲੰਧਰ ਦੇਹਾਤ ਪੁਲਸ ‘ਚ ਤਾਇਨਾਤ ਸੀ, ਜਿਸ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਨਿੱਜੀ ਕਾਰ ‘ਚ ਬੈਠ ਕੇ ਸਰਕਾਰੀ ਪਿਸਤੌਲ ਸਾਫ ਕਰ ਰਿਹਾ ਸੀ ਅਤੇ ਇਸੇ ਦੌਰਾਨ ਅਚਾਨਕ ਗੋਲੀ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਲੱਗ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Continue Reading