India
ਸੂਫੀ ਗਾਇਕ ਸਤਿੰਦਰ ਸਰਤਾਜ ਅੱਜ ਆਉਣਗੇ ਚੰਡੀਗੜ੍ਹ

SATINDER SARTAJ : ਸੂਫੀ ਗਾਇਕ ਸਤਿੰਦਰ ਸਰਤਾਜ ਚੰਡੀਗੜ੍ਹ ਵਿਖੇ ਸਾਲ ਦੇ ਆਖਰੀ ਦਿਨ 31 ਦਸੰਬਰ ਨੂੰ ਓਮੈਕਸ ਨਿਊ ਚੰਡੀਗੜ੍ਹ ਵਿਖੇ ਆਪਣੀ ਧਮਾਕੇਦਾਰ ਪੇਸ਼ਕਾਰੀ ਦੇਣਗੇ। ਜੀ ਹਾਂ, 31 ਦਸੰਬਰ ਦੀ ਰਾਤ ਯਾਨੀ ਨਵੇਂ ਸਾਲ ਦੀ ਸ਼ੁਰੂਆਤ ਆਪਣੇ ਲਾਈਵ ਸ਼ੋਅ ਦੇ ਨਾਲ ਕਰਨਗੇ। ਇਹ ਪ੍ਰੋਗਰਾਮ ਰਾਤ 9 ਵਜੇ ਸ਼ੁਰੂ ਹੋਵੇਗਾ।
ਆਪਣੀ ਸੂਫੀ ਸ਼ੈਲੀ ਲਈ ਜਾਣੇ ਜਾਂਦੇ ਡਾ. ਸਰਤਾਜ ਆਪਣੀ ਦਿਲ ਨੂੰ ਛੂਹ ਲੈਣ ਵਾਲੀ ਪੇਸ਼ਕਾਰੀ ਰਾਹੀਂ ਸ਼ਾਮ ਨੂੰ ਜਾਦੂਈ ਬਣਾ ਦੇਣਗੇ। ਡਾ: ਸਤਿੰਦਰ ਸਰਤਾਜ ਦੇ ਇਸ ਸਮਾਰੋਹ ਦਾ ਮਕਸਦ ਨਵੇਂ ਸਾਲ ਦੇ ਸੁਆਗਤ ਨੂੰ ਯਾਦਗਾਰੀ ਬਣਾਉਣਾ ਹੈ।
ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ…
ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਵਿੱਚ 40 ਹਜ਼ਾਰ ਦੇ ਕਰੀਬ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਸਬੰਧੀ ਥਾਣਾ ਮੁੱਲਾਪੁਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਤਾਂ ਜੋ ਕੋਈ ਸ਼ਰਾਰਤੀ ਅਨਸਰ ਅਤੇ ਕਿਸੇ ਕਿਸਮ ਦੀ ਕੋਝਾ ਘਣਤਾ ਨਾ ਹੋਵੇ।