Punjab
ਬਿਕਰਮਜਿੱਤ ਮਜੀਠੀਆ ਵਲੋਂ ਲਾਏ ਆਰੋਪਾਂ ਦੇ ਕੜੇ ਸ਼ਬਦਾਂ ਚ ਸੁਖਜਿੰਦਰ ਸਿੰਘ ਰੰਧਾਵਾ ਨੇ ਦਿਤੇ ਜਵਾਬ

ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵਲੋਂ ਲਗਾਤਾਰ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਲਗਾਏ ਜਾ ਰਹੇ ਆਰੋਪਾਂ ਦਾ ਸਖ਼ਤ ਸ਼ਬਦਾਂ ਚ ਜਵਾਬ ਦੇਂਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਮਜੀਠੀਆ ਉਹਨਾਂ ਤੇ ਆਰੋਪ ਲਗਾ ਰਿਹਾ ਹੈ ਉਸ ਨੂੰ ਸੁਖਜਿੰਦਰ ਰੰਧਾਵਾ ਦਾ ਫੋਬੀਆ ਹੋ ਚੁਕਾ ਹੈ ਜਦਕਿ ਹੁਣ ਜੋ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਹੋ ਰਹੀ ਹੈ ਉਹ ਮਾਨਯੁਗ ਅਦਾਲਤ ਦੀ ਕਾਰਵਾਈ ਹੈ ਅਤੇ ਉਦੇ ਕੀਤੇ ਕਾਲੇ ਕੰਮਾਂ ਦਾ ਨਤੀਜਾ ਉਸਨੂੰ ਭੁਗਤਨਾ ਪੈ ਰਿਹਾ ਹੈ ਉਸ ਨੂੰ ਇਕੱਲੇ ਨੂੰ ਨਹੀਂ ਬਲਕਿ ਪੂਰੀ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਹੈ |
ਉਥੇ ਹੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹਨਾਂ ਨੂੰ ਕਿ ਲੋੜ ਹੈ ਕਿ ਉਹ ਬਿਕਰਮ ਮਜੀਠੀਆ ਦੇ ਨਾਮਜ਼ਦਗੀ ਪੱਤਰ ਦਾਖਿਲ ਹੋਣ ਤੋਂ ਰੋਕਣ ਜਦਕਿ ਸੁਖਪਾਲ ਖਹਿਰਾ ਜੇਕਰ ਜੇਲ ਚੋ ਨਾਮਜ਼ਦਗੀ ਦਾਖਿਲ ਕਰ ਸਕਦਾ , ਉੱਤਰ ਪ੍ਰਦੇਸ਼ ਦੇ ਬਾਹੂਬਲੀ ਜੇਕਰ ਜੇਲ ਚੋ ਚੋਣਾਂ ਲੜ ਸਕਦੇ ਤੇ ਬਿਕਰਮ ਮਜੀਠੀਆ ਕਿਊ ਨਹੀਂ | ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਵਲੋਂ ਚੋਣ ਲੜਨ ਦੇ ਐਲੇਨ ਨੂੰ ਲੈਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਚਾਹੇ ਸੁਖਬੀਰ ਦੇ ਪਿਤਾ ਹਨ ਲੇਕਿਨ ਉਹ ਬਜ਼ੁਰਗ ਹਨ ਅਤੇ ਉਹ ਵੀ ਉਮੀਦ ਕਰਦੇ ਹਨ ਕਿ ਹਰ ਕਿਸੇ ਦੇ ਬਜ਼ੁਰਗ ਦਾ ਸਾਇਆ. ਪਰਿਵਾਰ ਤੇ ਬਣਾਇਆ ਰਹੇ |