Punjab
1994 ਦੇ ਫਰਜ਼ੀ ਐਨਕਾਊਂਟਰ ‘ਚ ਪੁਲਿਸ ਵਲੋਂ ਮਾਰੇ ਗਏ ਸੁਖਪਾਲ ਸਿੰਘ ਨੂੰ ਮਿਲਿਆ ਇਨਸਾਫ਼
11 ਦਸੰਬਰ 2023: ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕਾਲਾ ਅਫਗਾਨਾ ਦੇ ਰਹਿਣ ਵਾਲੇ ਸੁਖਪਾਲ ਸਿੰਘ ਨੂੰ 1994 ਵਿੱਚ ਪੁਲੀਸ ਦੇ ਵਲੋਂ ਘਰੋਂ ਚੁੱਕ ਲਿਆ ਜਾਂਦਾ ਹੈ ਅਤੇ ਪਰਿਵਾਰ ਨੂੰ ਕਿਹਾ ਜਾਂਦਾ ਹੈ ਕੇ ਪੁੱਛਗਿੱਛ ਤੋਂ ਬਾਅਦ ਸੁਖਪਾਲ ਨੂੰ ਜਲਦ ਘਰ ਵਾਪਿਸ ਭੇਜ ਦਿੱਤਾ ਜਾਵੇਗਾ ਪਰ ਸੁਖਪਾਲ ਸਿੰਘ ਦਾ ਕੁਝ ਪਤਾ ਨਹੀਂ ਚਲਦਾ ਉਸ ਵੇਲੇ ਪੁਲਿਸ ਅਧਿਕਾਰੀਆਂ ਵਲੋਂ ਸੁਖਪਾਲ ਸਿੰਘ ਨੂੰ ਗੁਰਨਾਮ ਸਿੰਘ ਬੰਡਾਲਾ ਦੱਸ ਕੇ ਫਰਜ਼ੀ ਐਨਕਾਊਂਟਰ ਚ ਮਾਰ ਦਿੱਤਾ ਜਾਂਦਾ ਹੈ ਸੁਖਪਾਲ ਸਿੰਘ ਦੇ ਪਰਿਵਾਰ ਨੂੰ ਪਤਾ ਚਲਦਾ ਹੈ ਪਿਤਾ ਮਾਤਾ ਅਤੇ ਪਤਨੀ ਦਲਬੀਰ ਕੌਰ ਇਨਸਾਫ ਦੀ ਲੜਾਈ ਲੜਦੇ ਹਨ ਅਤੇ ਹੁਣ ਜਾਕੇ ਓਹਨਾ ਪੁਲਿਸ ਅਧਿਕਾਰੀਆਂ ਖਿਲਾਫ ਐਫ ਆਰ ਆਈ ਦਰਜ ਕੀਤੀ ਜਾਂਦੀ ਹੈ
ਓਥੇ ਹੀ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਜੋ ਹੁਣ ਆਪਣੇ ਪੇਕੇ ਘਰ ਆਪਣੀ ਧੀ ਨਾਲ ਰਿਹ ਰਹੀ ਹੈ ਉਸਨੇ ਦੱਸਿਆ ਕਿ 1994 ਚ ਪੁਲਿਸ ਨੇ ਸੁਖਪਾਲ ਸਿੰਘ ਨੂੰ ਕਾਲਾ ਅਫਗਾਨਾ ਪਿੰਡ ਦੇ ਘਰੋਂ ਚੁੱਕ ਲਿਆ ਸੀ ਉਸ ਵੇਲੇ ਦਲਬੀਰ ਕੌਰ ਦੀ ਉਮਰ 19 ਸਾਲ ਅਤੇ ਸੁਖਪਾਲ ਸਿੰਘ ਦੀ ਉਮਰ 25 ਸਾਲ ਸੀ ਪਰ ਕੁਝ ਸਾਲ ਬਾਅਦ ਸੁਖਪਾਲ ਸਿੰਘ ਦੇ ਫਰਜ਼ੀ ਐਨਕਾਊਂਟਰ ਦੀ ਜਾਣਕਾਰੀ ਮਿਲੀ ਤਾਂ ਸਾਡੇ ਵਲੋਂ ਇਨਸਾਫ ਲਈ ਕਾਨੂੰਨੀ ਲੜਾਈ ਲੜੀ ਗਈ ਇਸ ਲੰਬੀ ਕਾਨੂੰਨੀ ਲੜਾਈ ਦੌਰਾਨ ਪਿਤਾ ਮਾਤਾ ਅਤੇ ਉਸਦਾ ਜਵਾਨ ਪੁੱਤਰ ਇਸ ਜਹਾਨ ਤੋਂ ਰੁਖਸਤ ਹੋ ਗਏ ਕਾਨੂੰਨੀ ਲੜਾਈ ਚ ਪਿੰਡ ਦੀ ਜਮੀਨ ਅਤੇ ਘਰ ਵਿਕ ਗਏ ਅਤੇ ਉਸਨੂੰ ਪੇਕੇ ਘਰ ਬੈਠਣਾ ਪਿਆ ਉਸਨੂੰ ਇਸ ਦੌਰਾਨ ਧਮਕੀਆਂ ਵੀ ਮਿਲਦੀਆਂ ਰਹੀਆਂ ਪਰ ਉਸਨੇ ਪਰਵਾਹ ਨਹੀਂ ਕੀਤੀ ਅਤੇ ਇਨਸਾਫ ਦੀ ਲੜਾਈ ਲੜਦੀ ਰਹੀ ਉਸਨੇ ਕਿਹਾ ਕਿ ਧੰਨਵਾਦ ਹੈ ਦੇਸ਼ ਦੇ ਕਾਨੂੰਨ ਦਾ ਕੇ ਐਫ ਆਰ ਆਈ ਦਰਜ ਕੀਤੀ ਓਹਨਾ ਪੁਲਿਸ ਅਧਿਕਾਰੀਆਂ ਉੱਤੇ ਪਰ ਅਜੇ ਵੀ ਇਨਸਾਫ ਅਧੂਰਾ ਹੈ ਆਰੋਪੀ ਅਧਿਕਾਰੀਆਂ ਨੂੰ ਮਿਲੇ ਸਖਤ ਸਜ਼ਾ ਫਿਰ ਪਵੇਗੀ ਮੇਰੇ ਝੁਲਸੇ ਦਿਲ ਨੂੰ ਠੰਡ |