Uncategorized
ਸੁਮੇਧ ਸੈਣੀ ਖ਼ੁਦ ਹੋਇਆ ਅੰਡਰਗਰਾਊਂਡ,ਸੁਰੱਖਿਆ ਕਰਮੀ ਤਾਂ ਉਸੇ ਜਗ੍ਹਾ ਨੇ ਤਾਇਨਾਤ
ਰਵੀਨ ਠਕਰਾਲ ਨੇ ਸੈਣੀ ਦੀ ਸੁਰੱਖਿਆ ਵਾਪਿਸ ਲੈਣ ਦੀਆਂ ਖਬਰਾਂ ਨੂੰ ਝੂਠਾ ਦੱਸਿਆ ਤੇ ਆਪਣਾ ਸਪਸ਼ਟੀਕਰਨ ਦਿੱਤਾ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਦਿੱਤੀ ਜਾਣਕਾਰੀ
ਸੁਮੇਧ ਸੈਣੀ ਖ਼ੁਦ ਹੋਇਆ ਅੰਡਰਗਰਾਊਂਡ
ਸੁਰੱਖਿਆ ਕਰਮੀ ਤਾਂ ਉਸੇ ਜਗ੍ਹਾ ਨੇ ਤਾਇਨਾਤ
3 ਸਤੰਬਰ : ਸਾਬਕਾ DGP ਸੁਮੇਧ ਸੈਣੀ ਮਾਮਲਾ ਪੰਜਾਬ ਵਿੱਚ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਬੀਤੇ ਦਿਨ ਸੁਮੇਧ ਨੇ ਅਗਾਊਂ ਜ਼ਮਾਨਤ ਵੀ ਪਾਈ ਸੀ,ਪਰ ਜੱਜ ਨੇ ਅੱਗੇ ਇਹ ਮਾਮਲਾ ਚੀਫ ਜਸਟਿਸ ਕੋਲ ਭੇਜ ਦਿੱਤਾ ਸੀ।
ਅੱਜ ਖਬਰਾਂ ਆ ਰਹੀਆਂ ਸਨ ਕਿ ਸੁਮੇਧ ਸੈਣੀ ਦੀ ਸੁਰੱਖਿਆ ਵਾਪਿਸ ਲੈ ਲਈ ਹੈ। ਪਰ ਇਹ ਖਬਰਾਂ ਝੂਠੀਆਂ ਸਨ ਇਸਦਾ ਸਪਸ਼ਟੀਕਰਨ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ,ਠਕਰਾਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਅਸੀਂ ਸੁਮੇਧ ਸੈਣੀ ਦੀ ਸੁਰੱਖਿਆ ਵਾਪਿਸ ਨਹੀਂ ਲਈ ਹੈ,ਸਗੋਂ ਸੁਮੇਧ ਸੈਣੀ ਖ਼ੁਦ ਅੰਡਰਗਰਾਊਂਡ ਹੋਏ ਨੇ। ਸੁਰੱਖਿਆ ਕਰਮੀ ਤਾਂ ਸੈਣੀ ਦੇ ਘਰ ਉਸੇ ਜਗ੍ਹਾ ਤੇ ਨੇ ਤਾਇਨਾਤ ਹਨ।
ਰਵੀਨ ਠਕਰਾਲ ਨੇ ਸੈਣੀ ਦੀ ਸੁਰੱਖਿਆ ਵਾਪਿਸ ਲੈਣ ਦੀਆਂ ਖਬਰਾਂ ਨੂੰ ਝੂਠਾ ਦੱਸਿਆ ਤੇ ਆਪਣਾ ਸਪਸ਼ਟੀਕਰਨ ਦਿੱਤਾ।
Continue Reading