Connect with us

Governance

ਥਾਰ ਦੀ ਸਿਫਾਰਸ਼ ਨਾਲ ਸੁਰਖੀਆਂ ਵਿੱਚ ਆਏ ਸੰਨੀ ਦਿਓਲ, ਸਿਫਾਰਸ਼ ਵਾਲੀ ਚਿੱਠੀ ਵਾਇਰਲ

Published

on

sunny deol

ਕੋਰੋਨਾ ਦੇ ਸਮੇਂ ਦੌਰਾਨ ਵੀ ਉਹ ਮੈਡੀਕਲ ਉਪਕਰਣਾਂ ਦੀਆਂ ਖੇਪਾਂ ਨੂੰ ਦਿੱਲੀ ਤੋਂ ਗੁਰਦਾਸਪੁਰ ਭੇਜਦੇ ਰਹੇ, ਜਿਸ ਕਾਰਨ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਵੀ ਸੰਸਦੀ ਖੇਤਰ ਵਿੱਚ ਉਨ੍ਹਾਂ ਦੇ ਨਾਮ ਦੀ ਮੌਜੂਦਗੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਆਪਣੇ ਸੰਸਦੀ ਖੇਤਰ ਵਿੱਚ ਘੱਟ ਹੀ ਨਜ਼ਰ ਆਉਂਦੇ ਹਨ। ਜਿਸ ਕਾਰਨ ਕਈ ਵਾਰ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਜਨਤਕ ਥਾਵਾਂ ‘ਤੇ ਲਗਾਏ ਗਏ। ਇਸ ਵਾਰ ਉਨ੍ਹਾਂ ਨੇ ਸੁਜਾਨਪੁਰ ਤੋਂ ਭਾਜਪਾ ਵਿਧਾਇਕ ਦਿਨੇਸ਼ ਸਿੰਘ ਠਾਕੁਰ ਦੀ ਧੀ ਦੀ ਇੱਛਾ ਪੂਰੀ ਕਰਨ ਲਈ ਪਠਾਨਕੋਟ ਦੀ ਇੱਕ ਆਟੋਮੋਬਾਈਲ ਏਜੰਸੀ ਨੂੰ ਇੱਕ ਪੱਤਰ ਲਿਖਿਆ ਕਿ ਉਸ ਨੂੰ ਥਾਰ ਗੱਡੀ ‘ਆਊਟ ਆਫ਼ ਟਰਨ’ ਡਿਲੀਵਰ ਕਰ ਦਿੱਤੀ ਜਾਵੇ।
ਉਨ੍ਹਾਂ ਦਾ ਇਹ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਸੂਤਰ ਦੱਸਦੇ ਹਨ ਕਿ ਵਿਧਾਇਕ ਦੀ ਧੀ ਦਾ ਵਿਆਹ ਹੋ ਰਿਹਾ ਹੈ ਅਤੇ ਥਾਰ ਕਾਰ ਦੀ ਵੇਟਿੰਗ ਲਿਸਟ ਬਹੁਤ ਲੰਮੀ ਹੈ। ਜਿਸ ਦੇ ਕਾਰਨ ਐਮਪੀ ਦਿਓਲ ਨੇ ਵਿਧਾਇਕ ਦੀ ਬੇਨਤੀ ‘ਤੇ ਇਹ ਚਿੱਠੀ ਲਿਖੀ ਹੈ। ਆਟੋਮੋਬਾਈਲ ਏਜੰਸੀ ਗਰੋਵਰ ਆਟੋਜ਼ ਨੂੰ ਲਿਖੇ ਪੱਤਰ ਵਿੱਚ ਸੰਨੀ ਨੇ ਲਿਖਿਆ ਕਿ ਐਮਐਲਏ ਦੀ ਧੀ ਸੁਰਭੀ ਠਾਕੁਰ ਨੂੰ ਕਾਲੇ ਰੰਗ ਦੀ ਥਾਰ ਕਾਰ ਚਾਹੁੰਦੀ ਹੈ ਅਤੇ ਇਸ ਲਈ 21 ਲੱਖ ਰੁਪਏ ਜਮ੍ਹਾਂ ਕਰਵਾਏ ਹਨ। ਉਨ੍ਹਾਂ ਨੇ ਏਜੰਸੀ ਨੂੰ ਪਹਿਲ ਦੇ ਅਧਾਰ ਉਤੇ ਥਾਰ ਗੱਡੀ ਦੀ ਸਪੁਰਦਗੀ ਕਰਨ ਲਈ ਕਿਹਾ ਹੈ। ਉਨ੍ਹਾਂ ਦੇ ਪੱਤਰ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਭਾਜਪਾ ਦੇ ਸਾਬਕਾ ਮੰਤਰੀ ਮੋਹਨ ਲਾਲ ਨੇ ਕਿਹਾ ਹੈ ਕਿ ਜਨਤਕ ਨੁਮਾਇੰਦੇ ਲੋਕਾਂ ਦੇ ਕੰਮਾਂ ਲਈ ਚੁਣੇ ਜਾਂਦੇ ਹਨ, ਪਰ ਸੰਸਦ ਮੈਂਬਰ ਨਿੱਜੀ ਸਿਫਾਰਸ਼ਾਂ ਵਿੱਚ ਲੱਗੇ ਹੋਏ ਹਨ।