National
ਸੁਪਰੀਮ ਕੋਰਟ ਨੇ ਕਰਨਲ ਬਾਠ ਕੇਸ ‘ਚ ਇੰਸਪੈਟਰਾਂ ਨੂੰ ਪਾਈ ਝਾੜ, ਪਟੀਸ਼ਨ ਕੀਤੀ ਰੱਦ
ਕਰਨਲ ਬਾਠ ਕੇਸ ਨੂੰ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੀ ਪੱਖਪਾਤੀ ਜਾਂਚ ਕਰਕੇ ਹਾਈਕੋਰਟ ਨੇ ਪਿਛਲੀ ਦਿਨੀਂ CBI ਨੂੰ ਦੇ ਦਿੱਤਾ ਸੀ। ਜਿਸਦੇ ਵਿਰੋਧ ਵਿੱਚ ਦੋ ਦੋਸ਼ੀ ਇੰਸਪੈਕਟਰ ਹਰਜਿੰਦਰ ਢਿੱਲੋ ਅਤੇ ਹੈਰੀ ਬੋਪਾਰਾਏ ਸੁਪਰੀਮ ਕੋਰਟ ਵਿੱਚ ਗਏ ਸਨ। ਉਨ੍ਹਾਂ ਨੇ ਪਟੀਸ਼ਨ ਵਿੱਚ ਮੋਟੇ ਸ਼ਬਦਾਂ ਵਿੱਚ ਇਹ ਕਿਹਾ ਸੀ ਕਿ ਹਾਈ ਕੋਰਟ ਨੇ ਜਲਦਬਾਜੀ ਵਿੱਚ ਕੇਸ CBI ਨੂੰ ਦੇ ਦਿੱਤਾ ਜਦੋਂ ਕਿ ਅਤੇ ਜਾਂਚ ਚੱਲ ਰਹੀ ਹੈ, ਅਸੀਂ ਅਤੇ ਜਾਂਚ ਵਿੱਚ ਸ਼ਾਮਲ ਹੋਣਾ ਸੀ। ਇਸ ਲਈ ਕੇਸ ਵਾਪਿਸ ਪੰਜਾਬ ਜਾਂ ਚੰਡੀਗੜ੍ਹ ਪੁਲਿਸ ਨੂੰ ਦਿੱਤਾ ਜਾਵੇ
ਇਹ ਸੁਣ ਕੇ ਸੁਪਰੀਮ ਕੋਰਟ ਨੇ ਇੰਸਪੈਕਟਰਾਂ ਨੂੰ ਉਹ ਝਾੜ ਪਾਈ ਜੋ ਸੋਚੀ ਨਹੀਂ ਜਾ ਸਕਦੀ। ਇਹ ਵੀ ਕਿਹਾ ਕਿ ਕੀ ਜਾਂਚ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਤੁਹਾਡੀ 307 ਤੋੜ ਦਿੱਤੀ ਗਈ? ਕਿੰਨਾ ਸ਼ਰਮਨਾਕ ਹੈ ਕਿ ਐਨਾ ਸਮਾਂ ਤੁਹਾਨੂੰ ਗ੍ਰਿਫਤਾਰ ਨੀ ਕੀਤਾ ਗਿਆ। ਸੁਪਰੀਮ ਕੋਰਟ ਨੇ ਚੰਗੀ ਰੇਲ ਬਣਾਈ ਅਤੇ 10 ਲੱਖ ਜੁਰਮਾਨਾ ਪਾਉਣ ਲੱਗੇ ਸੀ। ਜਿਸਤੇ ਇੰਸਪੈਕਟਰਾਂ ਦੇ ਵਕੀਲਾਂ ਨੇ ਮਾਫੀ ਮੰਗੀ ।ਸੁਪਰੀਮ ਕੋਰਟ ਨੇ ਕਇੰਸਪੈਕਟਰਾਂ ਦੀ ਇਹ ਪਟੀਸ਼ਨ ਡਿਸਮਿਸ ਕਰ ਦਿੱਤੀ ਦਿੱਤੇ ਅਤੇ ਕਿਹਾ ਕਿ CBI ਹੀ ਜਾਂਚ ਕਰੇਗੀ ਕਿਉਂਕਿ ਪੁਲਿਸ ਪੱਖਪਾਤੀ ਸਾਬਿਤ ਹੋਈ ਹੈ।
