Uncategorized
ਵਿਆਹੁਤਾਂ ਔਰਤਾਂ ‘ਤੇ ਸੁਹਰੇ ਘਰ ਵੱਲੋਂ ਹੋਣ ਵਾਲੇ ਜ਼ੁਲਮ ਸਬੰਧੀ ਸਿਰਫ਼ ਪਤੀ ਜ਼ਿੰਮੇਵਾਰ –ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਕਿਹਾ ਕਿ ਜੋ ਵੀ ਵਿਆਹੁਤਾਂ ਔਰਤਾਂ ‘ਤੇ ਜ਼ੁਲਮ ਸੁਹਰੇ ਘਰ ਵੱਲੋਂ ਕੀਤੇ ਜਾਣਗੇ ਉਹਦਾ ਜਿੰਮੇਵਾਰ ਸਿਰਫ ਉਸ ਦਾ ਪਤੀ ਹੋਵੇਗਾ। ਆਪਣੀ ਪਤਨੀ ਨਾਲ ਕੁੱਟਮਾਰ ਕਰਨ ਵਾਲੇ ਸਖ਼ਸ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਸਹੁਰੇ ਘਰ ਪਤਨੀ ਨੂੰ ਸੱਟ ਲਈ ਪਤੀ ਹੀ ਜ਼ਿੰਮੇਵਾਰ ਹੈ। ਸੁਪਰੀਮ ਕੋਰਟ ਦਾ ਇਹ ਕਹਿਣਾ ਹੈ ਕਿ ਅਗਰ ਵਿਆਹੁਤਾਂ ਔਰਤਾਂ ਨੂੰ ਕਿਸੇ ਵੀ ਵਜ਼੍ਹਾਂ ਦੌਰਾਨ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਉਸ ਨੂੰ ਕਿਸੇ ਵੀ ਰਿਸ਼ਤੇਦਾਰ ਦੀ ਵਜ੍ਹਾਂ ਨਾਲ ਜੇਕਰ ਕੋਈ ਵੀ ਸੱਟ ਪੁੱਜਦੀ ਹੈ ਤਾਂ ਵੀ ਉਸ ਦਾ ਪਤੀ ਹੀ ਜ਼ਿੰਮੇਵਾਰੀ ਹੋਵੇਗੀ।
ਆਪਣੀ ਪਤਨੀ ਨਾਲ ਕੁੱਟਮਾਰ ਕਰਨ ਵਾਲਾ ਸਖ਼ਸ਼ ਦਾ ਇਹ ਤੀਜਾ ਵਿਆਹ ਜਦਕਿ ਔਰਤ ਦਾ ਇਹ ਦੂਜਾ ਵਿਆਹ ਹੈ। ਬੀਤੇ ਸਾਲ ਜੂਨ ‘ਚ ਔਰਤ ਨੇ ਲੁਧਿਆਣਾ ਪੁਲਿਸ ਥਾਣੇ ‘ਚ ਆਪਣੇ ਪਰਿਵਾਰ ਵਾਲਿਆਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਸੀ। ਉਸ ਵਿਆਹੁਤਾਂ ਔਰਤ ਦਾ ਇਹ ਦੋਸ਼ ਸੀ ਕਿ ਉਸ ਦੇ ਸਹੁਰੇ ਘਰ ਵਾਲੇ ਦਾਜ ਨਾ ਦੇਣ ਕਾਰਨ ਉਸ ਨੂੰ ਪਤੀ, ਸੱਸ ਤੇ ਸਹੁਰੇ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਉਸ ਸਖ਼ਸ਼ ਦੇ ਵਕੀਲ ਨੇ ਮੁਵੱਕਿਲ ਨੂੰ ਜਮਾਨਤ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਜਿਸ ਨੂੰ ਲੈ ਕੇ CJI ਐੱਸਏ ਬੋਬੜੇ ਦੀ ਨੁਮਾਇੰਦਗੀ ਵਾਲੀ ਬੈਂਚ ਦੁਆਰਾ ਕਿਹਾ ਗਿਆ ਕਿ, ਤੁਸੀ ਕਿਸ ਤਰ੍ਹਾਂ ਦੇ ਆਦਮੀ ਹੋ? ਔਰਤ ਨੇ ਦੋਸ਼ ਲਗਾਇਆ ਗਿਆ ਕਿ ਉਸ ਦਾ ਪਤੀ ਉਸ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਉਸ ਨੂੰ ਸਭ ਨੇ ਬੇਰੇਹਮੀ ਨਾਲ ਮਾਰਿਆ ਗਿਆ। ਤੁਸੀਂ ਕਿਸ ਤਰ੍ਹਾਂ ਦੇ ਆਦਮੀ ਹੋ ਕਿ ਇਕ ਕਿਕ੍ਰਟ ਬੈਟ ਨਾਲ ਆਪਣੀ ਨੂੰ ਕੁੱਟਦੇ ਹੋ। ਇਸ ਦੌਰਾਨ ਜਦ ਵਕੀਲ ਨੇ ਕਿਹਾ ਕਿ ਔਰਤ ਨੇ ਖ਼ੁਦ ਦੱਸਿਆ ਉਸ ਦਾ ਸਹੁਰਾ ਉਸ ਨੂੰ ਬੈਟ ਨਾਲ ਮਾਰਦਾ ਹੁੰਦਾ ਸੀ। ਇਸ ਨੂੰ ਮੱਦੇਨਜ਼ਰ ਦੇਖਦੇ ਹੋਏ ਬੈਂਚ ਨੇ ਕਿਹਾ ਕਿ ਜਦ ਸਹੁਰੇ ਘਰ ਕੋਈ ਵੀ ਕੁਝ ਕਹਿੰਦਾ ਹੈ ਜਾ ਉਸ ਨੂੰ ਕੋਈ ਵੀ ਕੁੱਟਦਾ, ਮਾਰਦਾ ਹੈ ਤਾਂ ਸਾਰੀ ਜ਼ਿੰਮੇਵਾਰੀ ਉਸ ਦੇ ਪਤੀ ਦੀ ਹੁੰਦੀ ਹੈ।। ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਉਸ ਸਖ਼ਸ਼ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।