Connect with us

Politics

ਸੈਣੀ ਨੇ ਲਾਇਆ ਨਵਾਂ ਜੁਗਾੜ,ਗ੍ਰਿਫ਼ਤਾਰੀ ਤੇ ਲੱਗੀ ਰੋਕ

ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ‘ਤੇ ਲਾਈ ਰੋਕ,ਅਗਾਊ ਜ਼ਮਾਨਤ ਦੀ ਪਟੀਸ਼ਨ ‘ਤੇ ਨੋਟਿਸ ਜਾਰੀ,ਪੰਜਾਬ ਸਰਕਾਰ ਤੋਂ 2 ਹਫ਼ਤਿਆਂ ‘ਚ ਮੰਗਿਆ ਜਵਾਬ

Published

on

ਸੁਮੇਧ ਸੈਣੀ ਨੂੰ ਵੱਡੀ ਰਾਹਤ
ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ‘ਤੇ ਲਾਈ ਰੋਕ
ਅਗਾਊ ਜ਼ਮਾਨਤ ਦੀ ਪਟੀਸ਼ਨ ‘ਤੇ ਨੋਟਿਸ ਜਾਰੀ 
ਪੰਜਾਬ ਸਰਕਾਰ ਤੋਂ 2 ਹਫ਼ਤਿਆਂ ‘ਚ ਮੰਗਿਆ ਜਵਾਬ
ਮੁਲਤਾਨੀ ਕੇਸ ‘ਚ ਸੈਣੀ ਨੇ ਪਾਈ ਸੀ ਜ਼ਮਾਨਤ ਪਟੀਸ਼ਨ
ਸੁਪਰੀਮ ਕੋਰਟ ਨੇ ਸੈਣੀ ਨੂੰ ਜਾਂਚ ‘ਚ ਸਹਿਯੋਗ ਦੇਣ ਲਈ ਕਿਹਾ
15 ਸਤੰਬਰ : ਸੰਨ 1991 ਦਾ ਬਲਵੰਤ ਸਿੰਘ ਮੁਲਤਾਨੀ ਕੇਸ ਲੰਮੇ ਸਮੇਂ ਤੋਂ ਅੱਟਕਿਆ ਹੋਇਆ ਹੈ,ਇਹਨਾਂ ਦਿਨਾਂ ਵਿੱਚ ਇਸ ਕੇਸ ਦੇ ਮੁੱਖ ਮੁਲਜ਼ਮ ਸਾਬਕਾ ਡੀ ਜੀ ਪੀ  ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਹੋ ਰਹੀ ਸੀ ਅਤੇ ਸੁਮੇਧ ਸੈਣੀ ਆਪਣੀ ਅਗਾਊਂ ਜ਼ਮਾਨਤ ਲਈ ਤਰਲੋਮੱਛੀ ਹੋ ਰਿਹਾ ਸੀ। ਜੋ ਆਪਣੀ ਸੁਰੱਖਿਆ ਨੂੰ ਛੱਡ ਕੇ ਫ਼ਰਾਰ ਚੱਲ ਰਿਹਾ ਸੀ। SIT ਨੇ ਚੰਡੀਗੜ੍ਹ ਤੋਂ ਇਲਾਵਾ ਸੈਣੀ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਪਰ ਉਸ ਤੱਕ ਪਹੁੰਚ ਹੀ ਨਹੀਂ ਸਕੀ।  
ਹੁਣ ਇਸ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ,ਸੁਮੇਧ ਸਿੰਘ ਸੈਣੀ ਲਈ ਵੀ ਇਹ ਰਾਹਤ ਦੀ ਖ਼ਬਰ ਹੈ,ਸਪਰੀਮ ਕੋਰਟ ਨੇ ਇੱਕ ਵਾਰ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਅਤੇ ਉਸਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ,ਜਿਸ ਵਿੱਚ ਪੰਜਾਬ ਸਰਕਾਰ ਤੋਂ ਦੋ ਹਫਤਿਆਂ ਵਿੱਚ ਜਵਾਬ ਮੰਗਿਆ ਹੈ। ਇਸਦੇ ਨਾਲ ਹੀ ਸਪਰੀਮ ਕੋਰਟ ਨੇ ਸੈਣੀ ਨੂੰ ਵੀ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ।