ਮੋਗਾ, ਦੀਪਕ ਸਿੰਗਲਾ, 25 ਜੂਨ : ਜ਼ਿਲ੍ਹਾ ਮੋਗਾ ਦੇ 70 ਸਾਲਾ ਕਰੋਨਾ ਪਾਜੀਟਿਵ ਮਰੀਜ਼ ਦੀ ਬਠਿੰਡਾ ਵਿੱਚ 24 ਜੂਨ ਦੀ ਰਾਤ ਨੂੰ ਮੌਤ ਹੋ ਗਈ। ਨਾਲ...
ਮੋਹਾਲੀ, 9ਅਪ੍ਰੈਲ , (ਬਲਜੀਤ ਮਰਵਾਹਾ ) : ਪਿੰਡ ਮਨੋਲੀ ਵਿਖੇ ਖ਼ੁਦਕੁਸ਼ੀ ਕਰ ਗਈ ਪ੍ਰਵਾਸੀ ਅੰਜੂ ਕੁਮਾਰੀ (19) ਮਾਮਲੇ ਵਿੱਚ ਜਿੱਥੇ ਪਹਿਲਾ ਇਹ ਕਾਰਣ ਸਾਹਮਣੇ ਆਇਆ ਸੀ ਕਿ ਉਸਦੀ ਘਰਵਾਲੇ ਰਾਜ ਕੁਮਾਰ ਨਾਲ ਘਰ ਵਿੱਚ ਰਾਸ਼ਨ ਨਾ ਹੋਣ ਨੂੰ ਲੈ ਕੇ ਲੜਾਈ ਹੋਈ ਸੀ , ਜਿਸ ਤੋਂ ਬਾਅਦ ਉਸਨੇ ਇਹਕਦਮ ਚੁਕਿਆ । ਉੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਬੜੇ ਜ਼ੋਰ ਨਾਲ ਇਹ ਦਾਅਵਾ ਕਰ ਰਿਹਾ ਹੈ ਕਿ ਅੰਜੂ ਦੀ ਖ਼ੁਦਕੁਸ਼ੀ ਦਾ ਕਾਰਣ ਪਤੀ ਪਤਨੀ ਵਿਚਾਲੇ ਪਹਿਲਾ ਤੋਂ ਚੱਲ ਰਿਹਾ ਵਿਆਹ ਦਾ ਵਿਵਾਦ ਸੀ। ਹਾਲਾਂਕਿ ਥਾਣਾ ਸੋਹਾਣਾ ਪੁਲਿਸ ਦੇ ਹਵਾਲੇ ਨਾਲ ਇਹ ਗੱਲ ਮੀਡਿਆ ਸਾਹਮਣੇ ਆਈ ਸੀ ਕਿ ਅੰਜੂ ਦੀ ਘਰਵਾਲੇ ਨਾਲ ਘਰਵਿੱਚ ਰਾਸ਼ਨ ਨਾ ਹੋਣ ਦੀ ਵਜ੍ਹਾ ਨਾਲ ਝਗੜਾ ਹੋਇਆ। ਪਰ ਅੱਜ ਡੀਸੀ ਗਿਰੀਸ਼ ਦਿਆਲਨ ਨੇ ਵਰਲਡ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਨੇਐੱਸਡੀਐੱਸ ਤੋਂ ਇਸ ਬਾਰੇ ਪਤਾ ਕਰਵਾਇਆ ਹੈ। ਰਾਸ਼ਨ ਨਾ ਹੋਣ ਕਰਕੇ ਖ਼ੁਦਕੁਸ਼ੀ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ । ਜੇਕਰ ਕੋਈ ਇਸ ਤਰਾਂ ਦਾ ਝੂਠਾਪ੍ਰਚਾਰ ਕਰੇਗਾ ਤਾ ਸੁਪਰੀਮ ਕੋਰਟ ਦੇ ਹੁਕਮ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋ ਉਹਨਾਂ ਨੂੰ ਦੱਸਿਆ ਗਿਆ ਕਿ ਮੀਡਿਆ ਨੂੰ ਇਹ ਜਾਣਕਾਰੀ ਇੱਕਪੁਲਿਸ ਕਰਮਚਾਰੀ ਵਲੋਂ ਹੀ ਦਿੱਤੀ ਗਈ ਹੈ ਤਾ ਉਹਨਾਂ ਨੇ ਕਿਹਾ ਕਿ ਉਹ ਇਸ ਦਾ ਪਤਾ ਕਰਵਾਉਣਗੇ। ਉੱਧਰ ਐੱਸਡੀਐੱਮ ਮੋਹਾਲੀ ਜਗਦੀਪ ਸਹਿਗਲ ਨੇ ਦੱਸਿਆ ਕਿ ਉਸ ਪਿੰਡ ਵਿੱਚ ਰਾਸ਼ਨ ਦਿੱਤਾ ਜਾ ਚੁੱਕਾ ਹੈ। ਜੋ ਰਾਸ਼ਨ ਐੱਸਡੀਐੱਮ ਰਾਹੀਂ ਦਿੱਤਾ ਜਾ ਰਿਹਾ ਹੈ, ਉਹ ਫ਼ੂਡ ਐਂਡ ਸਿਵਿਲ ਸਪਲਾਈ ਮਹਿਕਮੇ ਤੋਂ ਆਰਿਹਾ ਹੈ। ਕੁੱਲ ਮਿਲਾ ਕੇ ਪੁਲਿਸ ਪ੍ਰਸ਼ਾਸ਼ਨ ਇਸ ਮਾਮਲੇ ਵਿੱਚ ਜੋ ਮਰਜੀ ਦਾਅਵੇ ਕਰੇ , ਪਰ ਰਾਸ਼ਨ ਦੀ ਸਹੀ ਵੰਡ ਹੋ ਰਹੀ ਜਾਂ ਨਹੀਂ , ਇਸ ਤੇ ਜਰੂਰ ਸਵਾਲ ਖੜੇਹੋ ਗਏ ਹਨ।