ਚੰਡੀਗੜ੍ਹ, 30 ਜੂਨ : ਕਰੋਨਾਵਾਇਰਸ ਦੇ ਫੈਲਾਅ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਰਕੇ ਸਥਿਤੀ ਨਾਲ ਹੋਰ ਪ੍ਰਭਾਵੀ ਢੰਗ ਰਾਹੀਂ ਨਜਿੱਠਣ ਲਈ ਪੰਜਾਬ...
1 April : ਮਨੀਮਾਜਰਾ ਦੇ ਨੇੜਲੇ ਸ਼ਾਂਤੀ ਨਗਰ ਦੀਆਂ 4 ਔਰਤਾਂ ਕੰਜਿਕਾ ਲੈਣ ਬਾਹਰ ਜਾ ਰਹੀਆਂ ਸੀ ਕਿ ਪੁਲਿਸ ਨੇ ਰਸਤੇ ਚ ਜਾਂਦੀਆਂ ਔਰਤਾਂ ਨੂੰ ਜ਼ਬਰਦਸਤ ਡਾਂਟ ਮਾਰੀ।ਇਸ ਦੌਰਾਨ ਇਕ ਔਰਤ ਘਬਰਾਹਟ ਤੋਂ ਬੇਹੋਸ਼ ਹੋ ਗਈ। ਇਹ ਦੇਖ ਕੇ ਪੁਲਿਸ ਮੁਲਾਜ਼ਮ ਵੀ ਘਬਰਾ ਗਏ ਅਤੇ ਉਹਨਾਂ ਨੇ ਉਸ ਔਰਤ ਨੂੰ ਪੀਸੀਆਰ ਵਿੱਚ ਬਿਠਾਕੇ ਹਸਪਤਾਲ ਲੈ ਜਾਣ ਲੱਗੇ ਸੀ ਕਿ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਪੁਲਿਸ ਨੂੰ ਘੇਰ ਲਿਆ ਜਿਸਤੋ ਬਾਅਦ ਇੱਕ ਐਂਬੂਲੈਂਸ ਨੂੰ ਮੌਕੇ ‘ਤੇਬੁਲਾਇਆ ਗਿਆ। ਜਦੋਂ ਐਂਬੂਲੈਂਸ ਮੌਕੇ ‘ਤੇ ਪਹੁੰਚੀ ਤਾਂ ਲੋਕਾਂ ਨੇ ਪੁਲਿਸ ਅਤੇ ਸਿਹਤ ਵਿਭਾਗ ਦੇ ਲੋਕਾਂ’ ਤੇ ਪੱਥਰ ਸੁੱਟੇ। ਜਾਣਕਾਰੀ ਦੇ ਅਨੁਸਾਰ ਜਦੋ ਬੇਹੋਸ਼ ਔਰਤਹਸਪਤਾਲ ਪਹੁੰਚੀ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਸ਼ੁਰੂ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾਂਦਾ ਹੈ. ਹਾਲਾਂਕਿ ਉਸ ਦੀ ਮੌਤ ਦੇ ਸਹੀਕਾਰਨਾਂ ਦਾ ਪਤਾ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
30 ਮਾਰਚ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ• ਕਰਫਿਊ ਵਿੱਚ ਕੀਤੇ ਵਾਧੇ ਦੀ ਰੌਸ਼ਨੀ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਨਵੀਂ ਹਦਾਇਤਾਂ ਵਿੱਚ ਹੁਣ ਸੂਬੇਵਿੱਚ ਸਿਹਤ ਵਿਭਾਗ ਸਟਾਫ, ਡਾਕਟਰਾਂ ਤੇ ਰੈਗੂਲਰ ਮਰੀਜ਼ਾਂ ਨੂੰਕਰਫਿਊ ਪਾਸ ਦੀ ਕੋਈ ਲੋੜ ਨਹੀਂ ਜਦੋਂ ਕਿ ਬੈਂਕਾਂ/ਏ.ਟੀ.ਐਮਜ਼ ਨੂੰ ਵੀ ਸਾਰਾ ਹਫਤਾ ਖੁੱਲੇ ਰਹਿਣਦੀ ਇਜ਼ਾਜਤ ਹੋਵੇਗੀ ਬਸ਼ਰਤੇ ਕਿ ਕੋਵਿਡ-19 ਦੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ ਮੰਤਰੀਆਂ ਦੇ ਸਮੂਹ ਨਾਲ ਕੋਵਿਡ-19 ਤਿਆਰੀਆਂ ਦੀ ਸਮੀਖਿਆ ਤੋਂ ਬਾਅਦ ਗ੍ਰਹਿਵਿਭਾਗ ਵੱਲੋਂ ਅੱਜ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਇਹ ਹਦਾਇਤਾਂ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਲੋਕਾਂ ਦੇ ਹਿੱਤ ਨੂੰਧਿਆਨ ਵਿੱਚ ਰੱਖਦਿਆਂ ਪ੍ਰਣਾਲੀ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਅਨੁਸਾਰ ਜ਼ਿਲਾ ਮੈਜਿਸਟ੍ਰੇਟਜ਼ ਨੂੰ ਰਸਮੀ ਤੌਰ ‘ਤੇ ਕਰਫਿਊ 31 ਮਾਰਚ 2020 ਤੋਂ 14 ਅਪਰੈਲ 2020 ਤੱਕ ਵਧਾਉਣ ਲਈ ਦੱਸ ਦਿੱਤਾ ਹੈ।ਪਹਿਲਾਂ ਤੋਂ ਹੀ ਦਿੱਤੀਆਂ ਛੋਟਾਂ ਦੇ ਜਾਰੀ ਰਹਿਣ ਤੋਂ ਇਲਾਵਾ ਡਾਕ ਦਫਤਰਾਂ ਤੇ ਕੋਰੀਅਰ ਸੇਵਾਵਾਂ ਨੂੰ ਵੀ ਨਵੀਆਂ ਹਦਾਇਤਾਂ ਅਨੁਸਾਰ ਖੋਲਣ ਦੀ ਆਗਿਆ ਦੇ ਦਿੱਤੀ ਹੈ।ਬੈਂਕ ਤੇ ਏ.ਟੀ.ਐਮਜ਼ ਨੂੰ ਪੂਰਾ ਹਫਤਾ ਖੋਲਣ ਦੀ ਇਜ਼ਾਜਤ ਦੇ ਦਿੱਤੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਹਫਤੇ ਵਿੱਚ ਦੋ ਦਿਨ ਦੀ ਆਗਿਆ ਦਿੱਤੀ ਗਈ ਸੀਬਸ਼ਰਤੇ ਕਿ ਉਥੇ ਸਮਾਜਿਕ ਵਿੱਥ ਸਣੇ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਕਰਮਚਾਰੀਆਂ ਨੂੰ ਹੁਣ ਆਪੋ-ਆਪਣੇ ਵਿਭਾਗਾਂ ਵੱਲੋਂ ਜਾਰੀ ਸ਼ਨਾਖਤੀ ਕਾਰਡਾਂ ਰਾਹੀਂ ਕੰਮ ਕਰਨ ਦੀ ਆਗਿਆ ਹੋਵੇਗੀ, ਇਸ ਲਈ ਉਹਨਾਂ ਨੂੰਵੱਖਰੇ ਕਰਫਿਊ ਪਾਸ ਦੀ ਕੋਈ ਲੋੜ ਨਹੀਂ ਹੋਵੇਗੀ। ਇਸੇ ਤਰਾਂ ਪ੍ਰਾਈਵੇਟ ਹਸਪਤਾਲਾਂ/ਨਰਸਿੰਗ ਹੋਮਜ਼/ਜਾਂਚ ਲੈਬਾਰਟਰੀਆਂ ਦੇ ਡਾਕਟਰਾਂ ਨੂੰ ਕਰਫਿਊ ਪਾਸ ਤੋਂ ਬਿਨਾਂ ਪੰਜਾਬ ਮੈਡੀਕਲ/ਡੈਂਟਲ ਕੌਂਸਲ ਜਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਫੋਟੋ ਸ਼ਨਾਖਤੀ ਕਾਰਡ ਦੇ ਆਧਾਰ ‘ਤੇ ਕੰਮ ਕਰਨਦੀ ਇਜਾਜ਼ਤ ਹੋਵੇਗੀ।ਪ੍ਰਾਈਵੇਟ ਨਰਸਿੰਗ ਹੋਮਜ਼ ਦੇ ਹੋਰ ਮੁਲਾਜ਼ਮਾਂ ਨੂੰ ਸਬੰਧਤ ਹਸਪਤਾਲ ਦੇ ਪ੍ਰਸ਼ਾਸਨ ਦੀ ਅਪੀਲ ‘ਤੇ ਪਾਸ ਜਾਰੀ ਕੀਤੇ ਜਾਣਗੇ। ਇਸੇ ਤਰਾਂ ਮਰੀਜ਼ਾਂ ਨੂੰ ਹਸਪਤਾਲ ਅਤੇ ਨਰਸਿੰਗ ਹੋਮਜ਼ ਵੱਲੋਂ ਜਾਰੀ ਕੀਤੇ ਮਰੀਜ ਕਾਰਡ/ਦਵਾਈਆਂ ਵਾਲੀ ਸਲਿੱਪਾਂ ਦੇ ਆਧਾਰ ‘ਤੇ ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮਜ਼ ਅਤੇ ਜਾਂਚ ਲੈਬਾਰਟਰੀਆਂ ਸਮੇਤ ਸਾਰੇ ਹਸਪਤਾਲਾਂ ਵਿਖੇ ਜਾਣ ਦੀ ਇਜਾਜ਼ਤ ਹੋਵੇਗੀ। ਨਵੇਂ ਮਰੀਜ਼ਾਂ ਨੂੰ ਈ-ਪਾਸ ਰਾਹੀਂ ਹੀ ਜਾਣ ਦੀ ਇਜਾਜ਼ਤ ਹੋਵੇਗੀ।ਹਾਲਾਂਕਿ ਗੰਭੀਰ ਮਰੀਜ਼ਾਂ ਨੂੰ ਬਿਨਾਂ ਕਿਸੇ ਪਾਸ ਜਾਂ ਕਾਰਡ ਰਾਹੀਂ ਹਸਪਤਾਲ ਜਾਣ ਦੀ ਆਗਿਆ ਹੋਵੇਗੀ।
14 ਮਾਰਚ : ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਨੁਸਾਰ ਪੰਜਾਬ ਰਾਜ ਚੋਂ ਕੋਵਿਡ -19 (ਕੋਰੋਨਾ ਵਾਇਰਸ) ਦਾ ਸਿਰਫ ਇਕ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾਂਦਾ...
13 , ਮਾਰਚ , ਇਜ਼ਰਾਈਲ ਦੇ ਵਿਗਿਆਨੀ ਜਲਦ ਹੀ ਕੋਰੋਨਾ ਵਾਇਰਸ ਦੇ ਵੈਕਸੀਨ ਦਾ ਆਗਾਜ਼ ਕਰਨਗੇ । ਇਜ਼ਰਾਈਲ ਦੀ ਇੱਕ ਵੈਬਸਾਈਟ ਅਨੁਸਾਰ, ਇਸ ਵੈਕਸੀਨ ਦੇ ਬਾਰੇ...
ਚੀਨ ‘ਚ ਕੋਰੋਨਾ ਵਾਇਰਸ ਬਹੁਤ ਬੁਰੀ ਤਰ੍ਹਾਂ ਦੇ ਫੈਲ ਚੁਕਾ ਹੈ, ਤੇ ਹੁਣ ਇਸ ਵਾਇਰਸ ਦੇ ਸ਼ੱਕੀ ਮਰੀਜ਼ ਭਾਰਤ ਦੇ ਅੰਦਰ ਵੀ ਦੇਖਣ ਨੂੰ ਮਿਲ ਰਹੇ...
ਕੋਰੋਨਾ ਦੇ ਕਹਿਰ ਨੇ ਦੁਨੀਆਂ ਦਾ ਕੋਨਾ-ਕੋਨਾ ਹਿਲਾ ਕੇ ਰੱਖ ਦਿੱਤਾ ਹੈ। ਹਰ ਸ਼ੱਕੀ ਮਰੀਜਾਂ ਦੇ ਮਾਮਲੇ ਸਾਹਮਣੇ ਆਉਣ ਲੱਗ ਪਾਏ ਹਨ। ਤਾਜਾ ਮਾਮਲਾ ਚੰਡੀਗੜ੍ਹ ਤੋਂ...