ਕਪੂਰਥਲਾ, 2 ਮਈ : ਜ਼ਿਲ੍ਹੇ ਦੇ ਕੋਵਿਡ ਕੇਅਰ ਸੈਂਟਰਾਂ ਵਿਚ ਰਹਿ ਰਹੇ ਮਰੀਜ਼ਾਂ ਉਤੇ ਸਿਹਤ ਵਿਭਾਗ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਉਹ ਸਿਹਤਮੰਦ ਰਹਿ ਸਕਣ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਸਵੇਰੇ-ਸ਼ਾਮ ਮਰੀਜ਼ਾਂ ਦਾ ਚੈਕਅੱਪ ਕਰਨ ਜਾਂਦੀਆਂ ਹਨ, ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਜ਼ਿਲ੍ਹੇ ਵਿਚ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਪਰ ਨਾਲ ਹੀ ਉਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ ਤਾਂ ਜੋ ਇਸ ਵਾਇਰਸ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਉਦੋਂ ਤੱਕ ਸੈਂਟਰਾਂ ਵਿੱਚ ਰੱਖਿਆ ਜਾਵੇਗਾ, ਜਦੋਂ ਤੱਕ ਇਨ੍ਹਾਂ ਦੀ ਰਿਪੋਰਟ ਨਹੀਂ ਆ ਜਾਂਦੀ। ਰਿਪੋਰਟ ਦੇ ਆਧਾਰ ’ਤੇ (ਪਾਜ਼ੇਟਿਵ ਜਾਂ ਨੈਗੇਟਿਵ) ਆਉਣ ਦੀ ਸੂਰਤ ਵਿੱਚ ਸਿਹਤ ਵਿਭਾਗ ਵੱਲੋਂ ਇਨ੍ਹਾਂ ਨੂੰ ਕਿਥੇ ਸ਼ਿਫਟ ਕਰਨਾ ਹੈ, ਇਸ ਦਾ ਫ਼ੈਸਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੋਵਿਡ ਕੇਅਰ ਸੈਂਟਰ ਵਿਚ ਰਹਿ ਰਹੇ ਮਰੀਜ਼ਾਂ ਦੇਖਾਣ-ਪੀਣ, ਸਾਫ਼-ਸਫ਼ਾਈ ਆਦਿ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਡਾ. ਜਸਮੀਤ ਬਾਵਾ ਦਾ ਕਹਿਣਾ ਹੈ ਕਿ ਕਿਸੇ ਵੀ ਤਰਾਂ ਦੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਵਿਚ ਦਹਿਸ਼ਤ ਪਾਈ ਹੈ, ਅਜਿਹੇ ਹਾਲਾਤ ਵਿਚ ਲੋਕਾਂ ਅਤੇ ਮਰੀਜ਼ਾਂ ਵਿਚ ਡਰ ਦੀ ਸਥਿਤੀ ਅਤੇ ਗਲਤ ਧਾਰਨਾਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਡਰ ਤੇ ਗਲਤ ਧਾਰਨਾਵਾਂ ਮਰੀਜ਼ ਨੂੰ ਮਾਨਸਿਕ ਪੱਖ ਤੋਂ ਕਮਜ਼ੋਰ ਕਰਦੀਆਂ ਹਨ, ਜਿਹੜਾ ਕਿ ਉਨ੍ਹਾਂ ਦੇ ਤੰਦੁਰਸਤ ਹੋਣ ਵਿਚ ਵੀ ਵਿਘਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੈਂਟਰ ਵਿੱਚ ਰਹਿ ਰਹੇ ਮਰੀਜ਼ਾਂ ਵਿਚੋਂ ਡਰ ਖ਼ਤਮ ਕਰਨ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ਉਤੇਮਜ਼ਬੂਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲਈ ਸਿਹਤ ਵਿਭਾਗ ਤੋਂ ਕਾਊਂਸਲਿੰਗ ਵੀ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਊਂਸਲਿੰਗ ਸ਼ਮਿੰਦਰ ਕੌਰ ਤੇ ਰਾਕੇਸ਼ ਸ਼ਰਮਾ ਵੱਲੋਂ ਪੀ. ਟੀ. ਯੂ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਵਿਚ ਠਹਿਰੇ ਪੀ. ਏ. ਪੀ ਦੇ ਜਵਾਨਾਂ ਦੀ ਕਾਊਂਸਲਿੰਗ ਕੀਤੀ ਗਈ ਹੈ।
ਕਪੂਰਥਲਾ, ਜਗਜੀਤ, 29 ਅਪ੍ਰੈਲ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਕਪੂਰਥਲਾ ਪਹੁੰਚੇ ਉਹਨਾਂ ਵਿੱਚੋ ਦੋ ਵਿਅਕਤੀ ਦਾ ਸੰਪਰਕ ਸੁਲਤਾਨਪੁਰ ਲੋਧੀ ਵਿੱਚ ਪਾਏ ਗਏ ਕੋਰੋਨਾ ਪੌਜ਼ਿਟਿਵ ਨਾਲ ਹੈ। ਜਿਸ ਕਾਰਨ ਉਹਨਾਂ ਦੋਨਾਂ ਨੂੰ ਵੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਕਰਫ਼ਿਊ ਅਤੇ ਲੌਕਡਾਊਨ ਦੌਰਾਨ ਕੋਈ ਨਵੀਂ ਰਿਆਇਤ ਦੇਣ ਤੋਂ ਇਨਕਾਰ ਕਰ ਦਿੱਤਾ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਇਲਾਜ਼ ਤੋਂ ਬਾਅਦ ਰਿਪੋਰਟ ਨੈਗੇਟਿਵ ਆਈ ਹੈ। ਉਸਦੀ ਕੱਲ੍ਹ ਜਾਂਚ ਕੀਤੀ ਗਈ ਸੀ ਜਿਸਦੀ ਰਿਪੋਰਟ ਨੇਗੀਟਿਵ ਪਾਈ ਗਈ ਸੀ। ਇਸਦੇ...
ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੇ ਅਫ਼ਜਲ ਨੂੰ ਦਿੱਤੀ ਵਿਦਾਈ ਦੂਸਰੀ ਰਿਪੋਰਟ ਵੀ ਨੈਗੇਟਿਵ ਆਉਣ ’ਤੇ ਅਫ਼ਜਲ ਸ਼ੇਖ ਨੂੰ ਮਿਲੀ ਹਸਪਤਾਲ ਤੋਂ ਛੁੱਟੀ ਕਪੂਰਥਲਾ, 20 ਅਪ੍ਰੈਲ...
ਕਪੂਰਥਲਾ ਦਾ ਪਹਿਲਾ ਕੋਰੋਨਾ ਮਰੀਜ਼ ਜੋ ਪਿੰਡ ਕੋਟਾਕਰਾਰ ਖ਼ਾ ਤੋਂ ਤਬਲਿਗੀ ਜਮਾਤ ਤੋਂ ਸੰਭੰਧਤ ਹੈ ਦਾ ਪਿੱਛਲੇ 14 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਹੁਣ ਡਾਕਟਰਾਂ...
ਸ਼ਨੀਵਾਰ ਰਾਤ ਨੂੰ ਫਗਵਾੜਾ ਦੀ LPU ਵਿੱਚ ਪਾਜ਼ੀਟਿਵ ਪਾਈ ਗਈ ਕੁੜੀ ਦੇ ਸੰਪਰਕ ‘ਚ 250 ਲੋਕ ਆਏ ਸਨ ਜਿਨ੍ਹਾਂ ਵਿੱਚੋਂ 20 ਲੋਕਾਂ ਦੇ ਸੰਪਰਕ ‘ਚ ਇਹ...
ਕਪੂਰਥਲਾ, 8 ਅਪ੍ਰੈਲ : ਜ਼ਿਲੇ ਵਿਚ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਨਿਰਧਾਰਤ ਕੀਮਤ ’ਤੇ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀਆਂ ਗਈਆਂ ਵਿਸ਼ੇਸ਼ ਟੀਮਾਂ ਵੱਲੋਂ ਦੁਕਾਨਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਇਸੇ ਤਹਿਤ ਕਰ ਤੇ ਆਬਕਾਰੀ ਅਫ਼ਸਰਕਪੂਰਥਲਾ, ਇੰਸਪੈਕਟਰ ਲੀਗਲ ਮੈਟਰਲੋਜੀ ਕਪੂਰਥਲਾ, ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਫਗਵਾੜਾ ਤੇ ਢਿਲਵਾਂ ਅਤੇ ਇੰਸਪੈਕਟਰ ਖੁਰਾਕ ਸਪਲਾਈਵਿਭਾਗ ਫਗਵਾੜਾ ’ਤੇ ਆਧਾਰਿਤ ਟੀਮਾਂ ਵੱਲੋਂ ਕਪੂਰਥਲਾ ਅਤੇ ਫਗਵਾੜਾ ਵਿਖੇ ਵੱਡੀ ਗਿਣਤੀ ਵਿਚ ਕਰਿਆਨੇ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ। ਇਸ ਦੌਰਾਨਫਗਵਾੜਾ ਵਿਖੇ ਇਕ ਦੁਕਾਨ ’ਤੇ ਬਿ੍ਰਜ ਮੋਹਨ ਤੇ ਦੀਪਕ ਕੁਮਾਰ ਨੂੰ ਮੌਕੇ ‘ਤੇ ਹੀ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਜਦਕਿ ਕਪੂਰਥਲਾ ਦੇ ਪ੍ਰੇਮ ਜਨਰਲਸਟੋਰ ਤੇ ਵਿਪਨ ਕੁਮਾਰ ਜਨਰਲ ਸਟੋਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਟੀਮਾਂ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈਨਿਰਧਾਰਤ ਕੀਮਤ ’ਤੇ ਕਰਨੀ ਯਕੀਨੀ ਬਣਾਉਣ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਕਿਸੇ ਦੁਕਾਨਦਾਰ ਨੇ ਸਹੀ ਕੀਮਤ ਅਤੇ ਸਹੀ ਮਾਤਰਾ ਵਿਚਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਵਿਚ ਕੋਤਾਹੀ ਕੀਤੀ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਿੱਲੀ ਦੇ ਨਿਜ਼ਾਮੁਦੀਨ ਵਿੱਚ ਲਗੀ ਜਮਾਤ ਤੋਂ ਪਰਤੇ ਕਪੂਰਥਲਾ ਦੇ ਕੋਟ ਕਰਾਰ ਖ਼ਾ ਦੇ ਇੱਕ ਦਾ ਕੋਰੋਨਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਇਸਦੀ ਪੁਸ਼ਟੀ ਕੇ.ਬੀ.ਐੱਸ ਸਿੱਧੂ...
ਪਿੰਡ ‘ਚ ਬਾਹਰਲੇ ਕਿਸੇ ਵਿਅਕਤੀ ਦੀ No Entry ਕਪੂਰਥਲਾ (ਜਗਜੀਤ ਧੰਜੂ) ਪੰਜਾਬ ‘ਚ ਪਿੰਡਾਂ ਦੇ ਲੋਕ ਲਗਾਤਾਰ ਆਪਣੇ ਪੱਧਰ ‘ਤੇ ਪਿੰਡਾਂ ਨੂੰ ਜਾਗਰੂਕ ਕਰ ਰਹੇ ਹਨ...