Connect with us

Punjab

ਤਰਨਤਾਰਨ: ਝਬਾਲ ਪੁਲਿਸ ਨੇ ਇੱਕ ਵਿਅਕਤੀ ਨੂੰ ਦੋ ਪਿਸਟਲ ਤੇ 5 ਰੌਂਦ ਸਮੇਤ ਕਾਬੂ

Published

on

ਤਰਨਤਾਰਨ ਦੇ ਥਾਣਾ ਝਬਾਲ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਦੋ ਪਿਸਟਲ ਤੇ 5 ਰੌਂਦ ਸਮੇਤ ਕਾਬੂ ਕੀਤਾ ਹੈ ਉਸ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਰਫ ਪੀਟਰ ਪੁੱਤਰ ਸਾਹਿਬ ਸਿੰਘ ਵਾਸੀ ਮੰਡਿਆਲਾ ਚਾਟੀਵਿੰਡ ਜਿਲ੍ਹਾ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ |ਅੱਜ ਐਤਵਾਰ ਵਕਤ ਕਰੀਬ 11 ਵਜੇ ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ ਜਤਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਅੱਡਾ ਝਬਾਲ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਅੰਮ੍ਰਿਤਪਾਲ ਸਿੰਘ ਉਰਫ ਪੀਟਰ ਪੁੱਤਰ ਸਾਹਿਬ ਸਿੰਘ ਵਾਸੀ ਮੰਡਿਆਲਾ ਚਾਟੀਵਿੰਡ ਜਿਲ੍ਹਾ ਅੰਮ੍ਰਿਤਸਰ ਨਜਾਇਜ ਹਥਿਆਰਾ ਅਤੇ ਹੈਰੋਇਨ ਦਾ ਧੰਦਾ ਕਰਦਾ ਹੈ। ਇਸ ਵਕਤ ਵੀ ਅੰਮ੍ਰਿਤਪਾਲ ਸਿੰਘ ਉਰਫ ਪੀਟਰ ਤਰਨ ਤਾਰਨ ਰੋਡ ਝਬਾਲ ਦੇ ਬਾਹਰਵਾਰ ਖੜਾ ਹੈ। ਮੁਖਬਰ ਖਾਸ ਦੀ ਇਤਲਾਹ ਤੇ ਅੰਮ੍ਰਿਤਪਾਲ ਸਿੰਘ ਉਰਫ ਪੀਟਰ ਨੂੰ ਮੌਕਾ ਤੇ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 1 ਪਿਸਟਲ 32 ਬੋਰ 1 ਦੇਸੀ ਪਿਸਟਲ ਅਤੇ 5 ਰੌਂਦ ਬਰਾਮਦ ਕੀਤੇ ਗਏ ਉਸ ਦੇ ਖਿਲਾਫ ਮੁਕੱਦਮਾ ਨੰਬਰ 7/24 ਧਾਰਾ 25/54/59 ਦੇ ਅਧੀਨ ਕੇਸ ਦਰਜ ਕੀਤਾ ਹੈ|