Punjab
ਅੰਮ੍ਰਿਤਸਰ ਵਾਪਰਿਆ ਭਿਆਨਕ ਹਾਦਸਾ, ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ

10 ਦਸੰਬਰ 2023: ਅੰਮ੍ਰਿਤਸਰ ਰੋਡ ਤੇ ਸਥਿਤ ਪਿੰਡ ਖਾਸਾ ਦੇ ਤਿੰਨ ਵਸਨੀਕਾਂ ਦੀ ਬੀਤੀ ਦੇਰ ਰਾਤ ਆਰਟੀਕਾ ਕਾਰ ਤੇ ਪਰਾਲੀ ਦੇ ਭਰੇ ਟਰਾਲੇ ਨਾਲ ਹੋਈ ਭਿਆਨਕ ਜ਼ਬਰਦਸਤ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਬਾਰੇ ਜਾਣਕਾਰੀ ਹਾਸਿਲ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੱਡੀ ਦੇ ਮਾਲਕ ਗੁਰਪ੍ਰੀਤ ਸਿੰਘ ਗੋਪੀ ਉਮਰ ਕਰੀਬ (30) ਸਾਲ ਖਾਸਾ ਨਜਦੀਕ ਅਟਾਰੀ ਦੇ ਰਿਸ਼ਤੇਦਾਰ ਬਲਦੇਵ ਸਿੰਘ ਘਨੂੰਪੁਰ ਨੇ ਦੱਸਿਆ ਪਲਵਿੰਦਰ ਸਿੰਘ ਪਿੰਦਾ ਉਮਰ ਕਰੀਬ (55) ਸਾਲ ਖਾਸਾ ਅਤੇ ਨਵਜੀਤ ਸਿੰਘ ਨਵ ਉਮਰ ਕਰੀਬ (28) ਸਾਲ ਖਾਸਾ ਜਿਨਾਂ ਦਾ ਭਰਾ ਵਿਦੇਸ਼ ਵਿੱਚ ਰਹਿੰਦਾ ਹੈ ਉਸਨੇ ਥੋੜੇ ਦਿਨਾਂ ਵਿੱਚ ਭਾਰਤ ਆਉਣਾ ਸੀ ਉਸ ਲਈ ਇਹ ਤਿੰਨੇ ਨੌਜਵਾਨ ਨਵੀਂ ਗੱਡੀ ਖਰੀਦਣ ਲਈ ਚੰਡੀਗੜ੍ਹ ਗਏ ਹੋਏ ਸਨ ਤੇ ਬੀਤੀ ਦੇਰ ਰਾਤ ਚੰਡੀਗੜ੍ਹ ਤੋਂ ਵਾਪਸ ਅੰਮ੍ਰਿਤਸਰ ਆਉਂਦਿਆਂ ਨਵਾਂ ਸ਼ਹਿਰ ਦੇ ਨਜ਼ਦੀਕ ਪਰਾਲੀ ਦੀਆ ਗੰਢਾ ਨਾਲ ਭਰੀ ਟਰਾਲੀ ਜੋ ਕਿ ਸੜਕ ਦੇ ਵਿਚਕਾਰ ਸੀ ਉਸ ਵਿੱਚ ਪਿੱਛੇ ਤੋਂ ਆਰਟੀਕਲ ਨਵੀਂ ਕਾਰ ਟਕਰਾਈ ਤਾਂ ਮੌਕੇ ਤੇ ਹੀ ਤਿੰਨੇ ਵਿਅਕਤੀਆਂ ਦੀ ਮੌਤ ਹੋ ਗਈ ਬੀਤੀ ਦੇਰ ਰਾਤ ਤੋਂ ਤਿੰਨੇ ਮਿਰਤਕਾਂ ਦੀਆਂ ਲਾਸ਼ਾਂ ਨਵਾਂ ਸ਼ਹਿਰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰੱਖੀਆਂ ਗਈਆਂ ਹਨ।