Connect with us

Punjab

ਰਾਜਪੁਰਾ ਦਿੱਲੀ ਨੈਸ਼ਨਲ ਹਾਈਵੇ ਤੇ ਵਾਪਰਿਆ ਹਾਦਸਾ, ਅੱਧੀ ਦਰਜਨ ਦੇ ਕਰੀਬ ਵਾਹਨਾ ਹੋਏ ਹਾਦਸਾ ਗ੍ਰਸਤ

Published

on

13 ਦਸੰਬਰ 2023: ਰਾਜਪੁਰਾ ਦਿੱਲੀ ਨੈਸ਼ਨਲ ਹਾਈਵੇ ਤੇ ਮਿਡਵੇ ਢਾਬੇ ਦੇ ਸਾਹਮਣੇ ਬਣੇ ਕੂੜੇ ਦੇ ਡੰਪ ਦੇ ਵਿੱਚ ਅੱਗ ਲਾਉਣ ਕਰਕੇ ਅਤੇ ਸੰਘਣੀ ਧੁੰਦ ਹੋਣ ਕਰਕੇ ਅੱਧੀ ਦਰਜਨ ਦੇ ਕਰੀਬ ਵਾਹਨਾ ਹਾਦਸਾ ਗ੍ਰਸਤ ਹੋ ਗਏ ਹਨ|

ਓਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਤੋਂ ਇੱਕ ਗੱਡੀਆਂ ਆਪਸ ਵਿੱਚ ਟਕਰਾਈਆਂ ਜਿੱਥੇ ਕਿ ਦੋ ਬੱਸਾਂ ਅਤੇ ਦੋ ਕਰੀਬ ਟਰੱਕ ਸਨ ਜਿਹਨਾਂ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਚੁੱਕੀਆਂ ਹਨ|

ਮਿਲੀ ਜਾਣਕਾਰੀ ਮੁਤਾਬਿਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਵਾਸੀ ਜੰਮੂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ|