Connect with us

Uncategorized

ਚੰਕੀ ਪਾਂਡੇ ਦੀ ਮਾਤਾ ਦਾ ਹੋਇਆ ਦੇਹਾਂਤ, ਸਰਧਾਜਲੀ ਦੇਣ ਪਹੁੰਚੇ ਇਹ ਅਦਾਕਾਰ

Published

on

chunky panedey

ਚੰਕੀ ਪਾਂਡੇ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ ‘ਚੋਂ ਇਕ ਹਨ ਉਨ੍ਹਾਂ ਦੇ ਮਾਤਾ ਦਾ ਦੇਹਾਂਤ ਹੋ ਗਿਆ ਹੈ। ਇਸ ਖ਼ਬਰ ਦੇ ਆਉਂਦੇ ਹੀ ਬਾਲੀਵੁੱਡ ’ਚ ਇਕ ਵਾਰ ਫਿਰ ਸੋਗ ਦੀ ਲਹਿਰ ਦੌੜ ਪਈ ਹੈ। ਚੰਕੀ ਪਾਂਡੇ ਦੀ ਮਾਤਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਕਰੀਬੀ ਲੋਕ ਤੇ ਬਾਲੀਵੁੱਡ ਅਦਾਕਾਰ ਬਾਂਦਰਾ ’ਚ ਸਥਿਤ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਚੰਕੀ ਪਾਂਡੇ ਦੇ ਮਾਤਾ ਦੇ ਦੇਹਾਂਤ ਦਾ ਕਾਰਨ ਫਿਲਹਾਲ ਅਜੇ ਪਤਾ ਨਹੀਂ ਚੱਲ ਸਕਿਆ ਹੈ। ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ’ਚ ਅਨਨਿਆ ਪਾਂਡੇ ਸਮੇਤ ਕਈ ਲੋਕ ਦੁੱਖ ਪ੍ਰਗਟਾਉਂਦੇ ਨਜ਼ਰ ਆ ਰਹੇ ਹਨ। ਚੰਕੀ ਪਾਂਡੇ ਦੀ ਮਾਤਾ ਸਨ੍ਹੇਲਤਾ ਪਾਂਡੇ ਦੇ ਦੇਹਾਂਤ ਦੀ ਖ਼ਬਰ ’ਤੇ ਫੈਨਜ਼ ਵੀ ਕਾਫੀ ਦੁਖੀ ਹੋਏ ਹਨ। ਅਦਾਕਾਰ ਦੇ ਘਰ ’ਚ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ, ਭਾਵਨਾ ਪਾਂਡੇ, ਸਮੀਰ ਸੋਨੀ, ਨੀਲਮ ਜਿਹੇ ਬਾਲੀਵੁੱਡ ਅਦਾਕਾਰਾਂ ਨਜ਼ਰ ਆਈਆਂ ਹਨ।