Punjab
ਬਹਿਬਲ ਕਲਾਂ ਗੋਲੀਕਾਂਡ ਵਿੱਚ ਆਇਆ ਵੱਡਾ ਮੋੜ
ਸਰਕਾਰੀ ਗਵਾਹ ਬਣੇ ਪ੍ਰਦੀਪ ਸਿੰਘ ਨੂੰ ਅਦਾਲਤ ਨੇ 24 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ

ਬਹਿਬਲ-ਕਲਾਂ ਗੋਲੀਕਾਂਡ ਦਾ ਹੁਣ ਹੋਵੇਗਾ ਹਿਸਾਬ
ਬਹਿਬਲ-ਕਲਾਂ ਗੋਲੀ ਕਾਂਡ ਵਿੱਚ ਆਇਆ ਇੱਕ ਨਵਾਂ ਮੋੜ
ਬਹਿਬਲ-ਕਲਾਂ 3 ਸਤੰਬਰ : ਬਰਗਾੜੀ ਬੇਅਦਬੀ ਦਾ ਮਾਮਲਾ ਪੰਜਾਬ ਵਿੱਚ ਅੱਜ ਵੀ ਅੱਗ ਵਾਂਗ ਤੱਤਾ ਹੈ,ਇਸ ਬੇਅਦਬੀ ਦੇ ਮਾਮਲੇ ‘ਚ ਕਾਫੀ ਧਰਨੇ ਮੁਜ਼ਾਹਰੇ ਵੀ ਹੋਏ ਅਤੇ ਇੱਕ ਵੱਡਾ ਹਾਦਸਾ ਵਾਪਰਿਆ ਬਹਿਬਲ ਕਲਾਂ ਗੋਲੀ ਕਾਂਡ। ਇਸ ਬਹਿਬਲ-ਕਲਾਂ ਗੋਲੀਕਾਂਡ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਕਾਂਡ ਵਿੱਚ ਮੌਕੇ ‘ਤੇ ਮੌਜੂਦ ਇੱਕ ਪੁਲਿਸ ਮੁਲਾਜ਼ਮ ਸਰਕਾਰੀ ਗਵਾਹ ਬਣ ਗਿਆ ਹੈ। ਤਤਕਾਲੀ SSP ਚਰਨਜੀਤ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਸਰਕਾਰੀ ਗਵਾਹ ਬਣ ਗਿਆ ਹੈ। ਬਹਿਬਲ ਗੋਲੀਕਾਂਡ ਦੇ ਸਰਕਾਰੀ ਗਵਾਹ ਬਣੇ ਪ੍ਰਦੀਪ ਸਿੰਘ ਨੂੰ ਅਦਾਲਤ ਨੇ 24 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
SIT ਨੇ ਫ਼ਰੀਦਕੋਟ ਦੀ ਜ਼ਿਲ੍ਹਾਂ ਅਦਾਲਤ ਵਿੱਚ ਪਟੀਸ਼ਨ ਪਾ ਕੇ ਪ੍ਰਦੀਪ ਸਿੰਘ ਦੇ ਸਰਕਾਰੀ ਗਵਾਹ ਬਣਨ ਬਾਰੇ ਜਾਣਕਾਰੀ ਦਿੱਤੀ ਹੈ।
ਪ੍ਰਦੀਪ ਸਿੰਘ ਤਤਕਾਲੀ SSP ਚਰਨਜੀਤ ਦਾ ਰੀਡਰ ਸੀ ਅਤੇ ਬਹਿਬਲਕਲਾਂ ਗੋਲੀਕਾਂਡ ਵਿੱਚ 2 ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ,ਅਤੇ ਪ੍ਰਦੀਪ ਸਿੰਘ ਮੌਕੇ ਤੇ ਮੌਜੂਦ ਸਨ। ਅਗਾਹੂ ਜ਼ਮਾਨਤ ਦੀ ਵਜ੍ਹਾਂ ਕਰਕੇ ਪ੍ਰਦੀਪ ਨੂੰ ਪੁਲਿਸ ਨੇ ਹੁਣ ਤੱਕ ਗਿਰਫ਼ਤਾਰ ਨਹੀਂ ਕੀਤਾ ਹੈ,ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਇੰਸਪੈਕਟ ਪ੍ਰਦੀਪ ਸਿੰਘ ਨੇ SIT ਨਾਲ ਸੰਪਰਕ ਕਰਕੇ ਸਰਕਾਰੀ ਗਵਾਹ ਬਣਨ ਦੀ ਇੱਛਾ ਜਤਾਈ ਜਿਸ ਤੋਂ ਬਾਅਦ SIT ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਪ੍ਰਦੀਪ ਦੇ ਸਰਕਾਰੀ ਗਵਾਹ ਬਣਨ ਬਾਰੇ ਜਾਣਕਾਰੀ ਦਿੱਤੀ।
24 ਸਤੰਬਰ ਨੂੰ ਇਸ ਕੇਸ ਦਾ ਅਹਿਮ ਪੱਖ ਆਵੇਗਾ ਸਾਹਮਣੇ। ਇਸ ਤੋਂ ਪਹਿਲਾ CBI ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ,ਪਰ CBI ਦੇ ਕੁਝ ਹੱਥ -ਵੱਸ ਨਹੀਂ ਲੱਗਿਆ।
Continue Reading