Connect with us

Ludhiana

ਕਾਰੋਬਾਰੀ ਨੂੰ ਕਾਰ ਪੈਂਚਰ ਕਰਵਾਉਣੀ ਪਈ ਮਹਿੰਗੀ, ਵਾਪਰੀ ਅਜਿਹੀ ਘਟਨਾ ਕਿ ਛੁਟੇ ਪਸੀਨੇ…

Published

on

ਲੁਧਿਆਣਾ 4 ਅਗਸਤ 2023 : ਕਰੀਬ 2 ਮਹੀਨੇ ਪਹਿਲਾਂ ਹੈਬੋਵਾਲ ਪੁਲੀ ਵਿਖੇ ਇਕ ਇਨੋਵਾ ਗੱਡੀ ‘ਚੋਂ 11 ਲੱਖ ਰੁਪਏ ਚੋਰੀ ਹੋਣ ਦੀ ਘਟਨਾ ਵਾਪਰੀ ਸੀ। ਉਸ ਨੂੰ ਬਾਈਕ ਸਵਾਰ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ। ਹਾਲਾਂਕਿ ਇਸ ਘਟਨਾ ਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਹੈ।ਓਥੇ ਹੀ ਅੱਜੀ ਇਕ ਅਜਿਹੀ ਹੀ ਘਟਨਾ ਵਾਪਰ ਗਈ ਜਿਸ ਤੋਂ ਬਾਅਦ ਕਾਰੋਬਾਰੀ ਦੇ ਵੀ ਪਸੀਨੇ ਛੁਟਣੇ ਸ਼ੁਰੂ ਹੋ ਗਏ ਹਨ|

ਅੱਜ ਸਾਊਥ ਸਿਟੀ ਵਿੱਚ ਇੱਕ ਵਾਰ ਫਿਰ ਅਜਿਹੀ ਹੀ ਘਟਨਾ ਵਾਪਰੀ, ਜਿਸ ਵਿੱਚ ਕਿਸੇ ਨੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੀ ਰੇਂਜ ਰੋਵਰ ਕਾਰ ਵਿੱਚੋਂ 22 ਲੱਖ ਰੁਪਏ ਵਾਲਾ ਕੈਸ਼ ਬੈਗ ਚੋਰੀ ਕਰ ਲਿਆ। ਇਸ ਘਟਨਾ ਨੂੰ ਵੀ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਘਟਨਾ ਦੇ ਸਮੇਂ ਪੈਟਰੋਲ ਪੰਪ ‘ਤੇ ਰੀਅਲ ਅਸਟੇਟ ਕਾਰੋਬਾਰੀ ਦਾ ਡਰਾਈਵਰ ਕਾਰ ਦੇ ਟਾਇਰ ਦਾ ਪੈਂਚਰ ਲਗਵਾ ਰਿਹਾ ਸੀ ਤਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ । ਬੈਗ ਚੋਰੀ ਹੋਣ ਬਾਰੇ ਜਿਵੇਂ ਹੀ ਡਰਾਈਵਰ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਏ.ਡੀ.ਸੀ.ਪੀ. ਸ਼ੁਭਮ ਅਗਰਵਾਲ, ਏ.ਸੀ.ਪੀ. ਮਨਦੀਪ ਸਿੰਘ ਅਤੇ ਥਾਣਾ ਸਦਰ ਦੇ ਪੀ.ਏ.ਯੂ. ਕੇ S.H.O. ਪੁਲਸ ਫੋਰਸ ਸਣੇ ਓਥੇ ਪਹੁੰਚ ਗਏ। ਪੈਟਰੋਲ ਪੰਪ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਇਹ ਸਾਰੀ ਘਟਨਾ ਕੈਦ ਹੋ ਗਈ। ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਰੀਅਲ ਅਸਟੇਟ ਕਾਰੋਬਾਰੀ ਕਰਨ ਅਰੋੜਾ ਆਪਣੀ ਰੇਂਜ ਰੋਵਰ ਕਾਰ ‘ਚ ਸਾਊਥ ਸਿਟੀ ਸਥਿਤ ਆਪਣੇ ਦਫਤਰ ਜਾ ਰਹੇ ਸਨ। ਰਸਤੇ ਵਿੱਚ ਕਾਰ ਦਾ ਟਾਇਰ ਪੰਕਚਰ ਹੋ ਗਿਆ, ਇਸ ਦੌਰਾਨ ਉਹ ਆਪਣੇ ਦੋਸਤ ਦੇ ਦਫ਼ਤਰ ਵਿੱਚ ਰੁਕਿਆ ਅਤੇ ਡਰਾਈਵਰ ਬਹਾਦਰ ਸਿੰਘ ਨੂੰ ਕਾਰ ਪੰਕਚਰ ਕਰਵਾਉਣ ਲਈ ਭੇਜਿਆ। ਡਰਾਈਵਰ ਸਾਊਥ ਸਿਟੀ ਦੇ ਸ਼ਿਵਾਲਿਕ ਪੈਟਰੋਲ ਪੰਪ ‘ਤੇ ਟਾਇਰ ਪੰਕਚਰ ਕਰਵਾਉਣ ਗਿਆ ਸੀ। ਉਸਨੇ ਦੇਖਿਆ ਕਿ ਕਿਸੇ ਨੇ ਸੂਈ ਨਾਲ ਟਾਇਰ ਪੰਕਚਰ ਕਰ ਦਿੱਤਾ ਸੀ। ਜਦੋਂ ਉਹ ਪੰਕਚਰ ਕਰਵਾ ਰਿਹਾ ਸੀ ਤਾਂ ਉਸਦਾ ਧਿਆਨ ਸਿਰਫ ਟਾਇਰ ਪੰਕਚਰ ਕਰਵਾਉਣ ਵੱਲ ਸੀ। ਇਸੇ ਦੌਰਾਨ ਇਕ ਨੌਜਵਾਨ ਆਇਆ ਅਤੇ ਕਾਰ ਅੰਦਰ ਪਿਆ ਬੈਗ ਚੁੱਕ ਕੇ ਲੈ ਗਿਆ। ਇਸ ਤੋਂ ਬਾਅਦ ਥੋੜ੍ਹੀ ਦੂਰੀ ‘ਤੇ ਬਾਈਕ ਸਟਾਰਟ ਕਰਕੇ ਉਹ ਆਪਣੇ ਸਾਥੀ ਸਮੇਤ ਫ਼ਰਾਰ ਹੋ ਗਿਆ। ਜਦੋਂ ਬਹਾਦਰ ਸਿੰਘ ਨੇ ਕਾਰ ਅੰਦਰ ਜਾ ਕੇ ਦੇਖਿਆ ਤਾਂ ਬੈਗ ਗਾਇਬ ਸੀ। ਉਸਨੇ ਤੁਰੰਤ ਆਪਣੇ ਬੌਸ ਨੂੰ ਫੋਨ ਕੀਤਾ ਅਤੇ ਘਟਨਾ ਬਾਰੇ ਦੱਸਿਆ। ਉਸ ਬੈਗ ਵਿੱਚ 22 ਲੱਖ ਰੁਪਏ ਦੀ ਨਕਦੀ ਅਤੇ ਕੁਝ ਦਸਤਾਵੇਜ਼ ਪਏ ਸਨ।