Uncategorized
ਸੁਪਰੀਮ ਕੋਰਟ ਪਹੁੰਚਿਆ ਚੰਡੀਗੜ੍ਹ ਮੇਅਰ ਦੀ ਚੋਣ ਦਾ ਮਾਮਲਾ

2 ਫਰਵਰੀ 2024: ਇਸ ਮਾਮਲੇ ‘ਚ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਵੱਡੀ ਗੱਲ ਕਹੀ ਹੈ ਕਿ ‘ਸਾਨੂੰ MAIL ਭੇਜੋ, ਅਸੀਂ ਦੁਪਹਿਰ ਇਸ ਮਾਮਲੇ ਨੂੰ ਵੇਖਣਗੇ ਕਿ ਇਸ ਦੀ ਸੁਣਵਾਈ ਕਦੋਂ ਹੋਣੀ ਚਾਹੀਦੀ ਹੈ ,ਦੱਸ ਦਈਏ ਕਿ ਇਸ ਤੋਂ ਪਹਿਲਾਂ ‘ਆਪ’ ਨੇ ਚੰਡੀਗੜ੍ਹ ਮੇਅਰ ਚੋਣਾਂ ‘ਤੇ ਰੋਕ ਲਗਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ| ‘ਆਪ’ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨੂ ਸਿੰਘਵੀ ਨੇ ਚੰਡੀਗੜ੍ਹ ਮੇਅਰ ਚੋਣਾਂ ‘ਚ ਕਥਿਤ ਵੋਟ ਨਾਲ ਛੇੜਛਾੜ ਦਾ ਜ਼ਿਕਰ ਕੀਤਾ,ਜਿੱਥੇ 30 ਜਨਵਰੀ ਨੂੰ ਮੇਅਰ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨੋਜ ਸੋਨਕਰ ਨੇ ਜਿੱਤ ਦਰਜ ਕੀਤੀ| ਚੰਡੀਗੜ੍ਹ ਦੇ ਅਧਿਕਾਰੀ ਦੀ ਵੀਡੀਓ ਰਿਕਾਰਡਿੰਗ ਕੈਮਰੇ ‘ਤੇ ਕੀਤੀ ਗਈ,ਉਧਰ ਪੰਜਾਬ ਹਰਿਆਣਾ ਹਾਈਕੋਰਟ ਨੇ ਪਟੀਸ਼ਨ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਤਿੰਨ ਹਫ਼ਤਿਆਂ ਵਿੱਚ ਜਵਾਬ ਮੰਗਿਆ ਗਿਆ ਹੈ|