Corona Virus
ਪੰਜਾਬ ਦੇ ਮੁੱਖਮੰਤਰੀ ਨੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ
ਚੰਡੀਗੜ੍ਹ, 29 ਮਈ : ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ ਭਰ ‘ਚ ਹਲਚਲ ਮੱਚੀ ਹੋਈ ਹੈ, ਜਿਸ ਕਾਰਨ ਪ੍ਰਵਾਸੀ ਮਜ਼ਬੂਰ ਆਪਣੇ – ਆਪਣੇ ਘਰਾਂ ਨੂੰ ਵਾਪਿਸ ਪਰਤ ਰਹੇ ਹਨ। ਇਸ ਦੌਰਾਨ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰ ‘ਤੇ ਰਾਜ ਸਰਕਾਰਾਂ ਨੂੰ ਕਿਹਾ ਕਿ ਪ੍ਰਵਾਸੀ ਕਾਮਿਆਂ ਤੋਂ ਕਿਰਾਇਆ ਨਾ ਲਿਆ ਜਾਵੇ , ਉਹਨਾਂ ਨੂੰ ਬੱਸਾਂ ਦੀ ਸੁਵਿਧਾ ਮੁਹੱਈਆ ਕਾਰਵਾਈ ਜਾਵੇ ਤਾਂ ਜੋ ਉਹ ਪੈਦਲ ਯਾਤਰਾ ਨਾ ਕਰ ਸਕਣ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਕਾਮਿਆਂ ਨੂੰ ਭੋਜਨ ਅਤੇ ਰਹਿਣ ਲਈ ਜਗਹ ਵੀ ਦਿੱਤੀ ਜਾਵੇ।
ਦਸ ਦਈਏ ਕਿ ਪੰਜਾਬ ਦੇ ਮੁੱਖਮੰਤਰੀ ਨੇ ਮਾਨਯੋਗ ਸੁਪਰੀਮ ਕੋਰਟ ਦੇ ਇਸ ਆਦੇਸ਼ ਦਾ ਸਵਾਗਤ ਕੀਤਾ ਹੈ, ਨਾਲ ਹੀ ਉਹਨਾਂ ਕਿਹਾ ਕਿ ‘ਮੈਂ ਖੁਸ਼ ਹਾਂ ਕਿ ਪੰਜਾਬ ਪਹਿਲਾ ਤੋਂ ਹੀ ਜ਼ਰੂਰਤਮੰਦਾਂ ਦੀ ਸਹਾਇਤਾ ਕਰ ਰਿਹਾ ਹੈ’ ।